User:Sukhwindr
ਪੰਜਾਬੀ ਕਹਾਣੀ ਦਾ ਮੁੱਢ ਅਤੇ ਆਰੰਭ ਕਹਾਣੀ ਸੁਣਨ ਅਤੇ ਸੁਣਾਉਣ ਦੀ ਪ੍ਰਵਿਰਤੀ ਮਨੁੱਖ ਵਿੱਚ ਮੁੱਢ ਤੋਂ ਹੀ ਰਹੀ ਹੈ। ਪਰ ਜਿਸ ਨੂੰ ਅਸੀਂ ਅੱਜ ਨਿੱਕੀ ਕਹਣੀ ਕਹਿੰਦੇ ਹਾਂ ਉਹ ਆਧੁਨਿਕ ਸਮੇਂ ਦੀ ਉਪਜ ਹੈ। ਨਾਵਲ, ਨਾਟਕ, ਇਕਾਂਗੀ ਤੇ ਕਵਿਤਾ ਵਾਂਗ ਕਹਾਣੀ ਵੀ ਸਾਹਿਤ ਦਾ ਇੱਕ ਰੂਪ ਹੈ। ਭਾਵੇਂ ਕਹਾਣੀ ਦਾ ਆਰੰਭ ਮਨੁੱਖੀ ਸੱਭਿਅਤਾ ਦੇ ਜਨਮ ਤੋਂ ਹੀ ਗਿਆ ਪਰ ਉਸ ਕਹਾਣੀ ਤੇ ਅਜੋਕੀ ਕਹਾਣੀ ਵਿੱਚ ਦਿਨ ਰਾਤ ਦਾ ਫ਼ਰਕ ਹੈ। ਪਹਿਲੀਆਂ ਕਹਾਣੀਆਂ ਵਿੱਚ ਕਹਾਣੀ ਦੇ ਬਿਆਨ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ। ਜਾਗੀਰਦਾਰੀ ਯੁੱਗ ਵਿੱਚ ਕਹਾਣੀਆਂ ਰਾਜੇ ਰਾਣੀਆਂ ਦੇ ਜੀਵਨ ਨਾਲ ਸੰਬੰਧਿਤ ਹੋ ਗਈਆ।ਆਧੁਨਿਕ ਯੁੱਗ ਵਿੱਚ ਕਹਾਣੀ ਦਾ ਨਵਾਂ ਰੂਪ ਸਾਹਮਣੇ ਆਇਆ ਜਿਸ ਨੰ{ ਨਿੱਕੀ ਕਹਾਣੀ ਕਿਹਾ ਜਾਣ ਲੱਗਾ। ਕਹਾਣੀ ਵਿੱਚ ਵਿਸ਼ਾ, ਗੋਂਦ, ਪਾਤਰ ਵਾਯੂਮੰਡਲ ਤੇ ਉਦੇਸ਼ ਆਦਿ ਤੱਤ ਹੁੰਦੇ ਹਨ। ਕਹਾਣੀ, ਮੁੱਢ, ਮੱਧ ਅਤੇ ਅੰਤ ਪ੍ਰਭਾਵਸ਼ਾਲੀ ਹੁੰਦਾ ਹੈ। ਨਿੱਕੀ ਕਹਾਣੀ ਇਕ ਤੇ ਇਕਾਂਗੀ ਵਿੱਚ ਥੌੜ੍ਹਾ ਬਹੁਤ ਹੀ ਫ਼ਰਕ ਹੈ। ਇਹ ਇਕੋ ਬੈਠਕ ਵਿੱਚ ਪੜ੍ਹੀਆਂ ਜਾਂਦੀਆਂ ਹਨ। ਨਿੱਕੀ ਕਹਾਣੀ ਪੜ੍ਹੇ ਜਾਣ ਵਾਲਾ ਅਤੇ ਇਕਾਂਗੀ ਸਟੇਜ ਤੇ ਖੇਡ ਕੇ ਵਿਖਾਈ ਜਾਣ ਵਾਲੀ ਰਚਨਾ ਹੈ। ਜਿਹੜੀ ਗੱਲ ਕਿੱਸੇ ਨਿੱਕੀ ਕਹਾਣੀ ਦੇ ਮਾਧਿਅਮ ਰਾਂਹੀ ਪੇਸ਼ ਕੀਤੀ ਜਾ ਸਕਦੀ ਹੈ। ਵਿਸ਼ੇ ਦਾ ਇਕਹਿਰਾਪਨ, ਮੰਤਵ ਦੀ ਹੋਂਦ ਤੇ ਪ੍ਰਭਾਵ ਦੀ ਏਕਤਾ ਨਿੱਕੀ ਕਹਾਣੀ ਦੇ ਵਿਸ਼ੇਸ਼ ਲੱਛਣ ਹਨ। ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ ਅੰਗਰੇਜ਼ ਚਿੰਤਕਾਂ ਵੱਲੋਂ ਪੰਜਾਬ ਦੀ ਲੋਕ ਕਹਾਣੀ ਦੇ ਸੰਕਲਨ ਤਿਆਰ ਕੀਤੇ ਜਾਣੇ ਆਧੁਨਿਕ ਇਤਿਹਾਸਕ ਚੇਤਨਾ ਦੀ ਮੁੱਢਲੀ ਦੇਣ ਹੈ। ਫਿਰ ਇਹ ਕਾਰਜ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਵੱਲੋਂ ਕੀਤਾ ਜਾਣਾ ਸ਼ੁਰੂ ਹੋਇਆ। ਯੂਰਪ ਵਿੱਚ ਨਿੱਕੀ ਕਹਾਣੀ ਦਾ ਅਰੰਭ ਉਨ੍ਹੀਵੀਂ ਸਦੀ ਵਿੱਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਬਿਰਤਾਂਤ, ਕਹਾਣੀ ਅਤੇ ਨਾਵਲ ਦਾ ਹਿੱਸਾ ਹੁੰਦਾ ਹੈ। ਕਹਾਣੀਕਾਰ ਘਟਨਾਵਾਂ ਨੂੰ ਕੁਦਰਤੀ ਕਾਲ ਅਨੁਸਾਰ ਲਕੀਰੀ ਪਸਾਰ ਵਿੱਚ ਜੌੜਦਾ-ਬੀੜਦਾ ਹੈ, ਪਾਤਰਾਂ ਨੂੰ ਅਛਾਈ ਅਤੇ ਬੁਰਾਈ ਦੇ ਪ੍ਰਤੀਨਿਧਾਂ, ਕਾਲੇ-ਚਿੱਟੇ ਵਰਗਾਂ ਵਿੱਚ ਵੰਡ ਲੈਂਦਾ ਹੈ ਅਤੇ ਅੰਤ ਬਦੀ ਉਤੇ ਨੇਕੀ ਦੀ ਜ਼ਿੱਤ ਕਰਵਾਉਂਦਾ ਹੈ।ਅਜਿਹੀ ਸਿਰਜਣਾ ਸਮੇ ਬਿਰਤਾਂਤਕਾਰ ਸਮੇਂ ਸਥਾਨ ਦੀਆਂ ਸੀਮਾਵਾਂ ਨੂੰ ਪਰਲੋਕਿਕ-ਵਿਧੀ ਦੁਆਰਾ ਉਲੰਘ ਜਾਂਦਾ ਹੈ। ਪੰਜਾਬੀ ਲੋਕ-ਕਥਾ ਨਾਲੋਂ ਆਪਣੀ ਵਿਲੱਖਣ ਪਛਾਣ ਨਿਸ਼ਚਿਤ ਕਰ ਕੇ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਬੰਨ੍ਹਣ ਵਾਲੀਆਂ ਵਧੇਰੇ ਪੰਜਾਬੀ ਕਹਾਣੀਆਂ ਪੱਤਰਕਾਰੀ ਰਾਂਹੀ ਸਾਹਮਣੇ ਆਈਆਂ। ਉਸ ਸਮੇ਼ ਪ੍ਰਸਿੱਧ ਅਖਬਾਰਾਂ ਦੇ ਰਸਾਲੇ ਅਕਾਲੀ, 1921, ਪ੍ਰੀਤਮ 1923, ਫੁਲਵਾੜੀ 1924, ਕਿਰਤੀ 1925, ਹੰਸ 1928, ਪ੍ਰੀਤਲੜੀ 1933 ਆਦਿ ਸ਼ਾਮਿਲ ਸਨ। ਗਿਆਨੀ ਹੀਰਾ ਸਿੰਘ ਦਰਦ, ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ ਆਦਿ ਕਹਾਣੀਕਾਰਾਂ ਦੀ ਬਦੌਲਤ 1935 ਤੱਕ ਮੌਲਿਕ ਅਤੇ ਅਧਾਰਤ ਕਹਾਣੀਆਂ ਦੇ ਜਿਹੜੇ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ ਉਹ ਇਸ ਪ੍ਰਕਾਰ ਹਨ।‘ਸਿਆਣੀ ਮਾਤਾ-1918`, ‘ਚੰਬੇ ਦੀਆਂ ਕਹਾਣੀਆਂ 1927`, ‘ਅਨੰਦ ਪ੍ਰਵਾਹ-1932`, ‘ਹਸਦੇ ਹੰਝੂ-1933`, ‘ਹੰਝੂਆਂ ਦਾ ਹਾਰ-1934` ਆਦਿ। ਮੁੱਢਲੇ ਪੜਾਅ ਦੇ ਕਹਾਣੀਕਾਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਕੀਤਾ ਗਿਆ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਹਾਣੀ ਦਾ ਆਰੰਭ 1913 ਵਿੱਚ ਕੀਤਾ। ਪਰੰਤੂ ਉਸ ਵੱਲੋਂ ਲਿਖੀ ਗਈ। ਇਹ ਕਹਾਣੀ 1935 ਈ. ਵਿੱਚ ਛਪੀ,। 1913.ਈ. ਵਿੱਚ ਛਪੀ ਨਾ ਹੋਣ ਕਰਕੇ ਇਸ ਸਮੇਂ ਨੂੰ ਕਹਾਣੀ ਦੇ ਆਰੰਭ ਦਾ ਸਮਾਂ ਨਹੀਂ ਕਿਹਾ ਜਾਂ ਸਕਦਾ। ਮੋਹਨ ਸਿੰਘ ਵੈਦ ਮੋਹਨ ਸਿੰਘ ਵੈਦ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ ਜੈਮਲ ਸਿੰਘ ਦੇ ਘਰ ਹੋਇਆ। ਉਸ ਨੂੰ ਗੁਰਬਾਣੀ ਨਾਲ ਮੁੱਢ ਤੋਂ ਹੀ ਪ੍ਰੇਮ ਸੀ। ਭਾਈ ਵੀਰ ਸਿੰਘ ਵਾਂਗ ਹੀ ਮੋਹਨ ਸਿੰਘ ਵੈਦ ਵੀ ਅੰਗਰੇਜ਼ੀ ਵਿਦਿਆ ਦੇ ਪ੍ਰਭਾਵ ਨਾਲ ਹੋਂਦ ਗ੍ਰਹਿਣ ਕਰ ਰਹੀ ਨਵੀਂ ਸਿੱਖ ਮੱਧਵਰਗੀ ਸ਼ੇ੍ਰਣੀ ਦਾ ਪ੍ਰਤੀਨਿਧ ਵਿਅਕਤੀ ਸੀ। ਉਸ ਨੇ ਨਾਵਲਾ ਅਤੇ ਕਹਾਣੀਆਂ ਤੋਂ ਇਲਾਵਾ ਜੀਵਨ ਦੇ ਵਿਵਹਾਰਕ ਮਸਲਿਆਂ, ਸਰੀਰਕ ਅਰੋਗਤਾ,ਦੰਪਤੀ ਜੀਵਨ ਅਤੇ ਵਪਾਰ ਆਦਿ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਮੋਹਨ ਸਿੰਘ ਵੈਦ ਦੇ ਕਹਾਣੀ ਸ੍ਰੰਗ੍ਰਹਿ-‘ਸਿਆਣੀ ਮਾਤਾ 1918` ‘ਰੰਗ-ਬਰੰਗੇ ਫੁਲ 1927`, ਹੀਰਾ ਦੀਆਂ ਕਣੀਆਂ 1927 ਹੀਰੇ ਦੀਆਂ ਕਣੀਆਂ 1927 ਆਦਿ ਹਨ। ਮੋਹਨ ਸਿੰਘ ਵੈਦ ਪਹਿਲੇ ਪੜਾਅ ਦੇ ਕਹਾਣੀਕਾਰਾਂ ਵਿਚੋਂ ਹੈ। ਹੀਰਾ ਸਿੰਘ ਦਰਦ ਹੀਰਾ ਸਿੰਘ ਦਾ ਜਨਮ ਸ. ਹਰੀ ਸਿੰਘ ਨਿਰੰਕਾਰੀ ਦੇ ਘਰ ਘਘਰੋਟ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਵਿਖੇ ਹੋਇਆ। ਉਸ ਨੇ ਕੁਝ ਸਮਾਂ ਕਲਰਕ ਅਤੇ ਫੇਰ ਸਕੂਲ `ਚ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। 1924 `ਚ ਉਸ ਨੇ ‘ਫੁਲਵਾੜੀ` ਨਾਂ ਦਾ ਜੋ ਰਸਾਲਾ ਕੱਢਿਆ ਉਸ ਦੀ ਆਧੁਨਿਕ ਪੰਾਬੀ ਕਹਾਣੀ ਦੇ ਵਿਕਾਸ ਵਿੱਚ ਇਤਿਹਾਸਕ ਭੂਮਿਕਾ ਹੈ। ਚਰਨ ਸਿੰਘ ਸ਼ਹੀਦ ਚਰਨ ਸਿੰਘ ਸ਼ਹੀਦ ਦਾ ਜਨਮ ਸ.ਸੂਬਾ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਦਸਵੀਂ ਤੱਕ ਦੀ ਪੜਾਈ ਤੋਂ ਪਿਛੋਂ ਸ਼ਹੀਦ ਕੁਝ ਸਮਾਂ ਪਟਿਆਲਾ। ਰਿਆਸਤ ਵਿੱਚ ਪਬਲੀਸਿੱਟੀ ਅਫ਼ਸਰ ਰਿਹਾ। ਤੇ ਫਿਰ ਅੰਮ੍ਰਿਤਸਰ ਆ ਕੇ ਸ਼ਹੀਦ ਨਾਂ ਦਾ ਪਰਚਾ ਜ਼ਾਰੀ ਕੀਤੀ ਚਰਨ ਸਿੰਘ ਸ਼ਹੀਦ ਦਾ ਇੱਕ ਕਹਾਣੀ ਸੰਗ੍ਰਹਿ ‘ਹਸਦੇ ਹੰਝੂ-1933` ਵਿੱਚ ਛਪਿਆ। ਨਾਨਕ ਸਿੰਘ ਨਾਨਕ ਸਿੰਘ ਦਾ ਜਨਮ ਚੱਕ ਹਮੀਦ, ਜ਼ਿਲ੍ਹਾ ਜਿਹਲਮ ਵਿੱਚ ਭਾਈ ਬਹਾਦਰ ਚੰਦ ਦੇ ਘਰ ਹੋਇਆ। ਉਸ ਨੂੰ ਗੁਰੂ ਕੇ ਬਾਗ ਮੋਰਚੇ ਦੌਰਾਲ ਜ਼ੇਲ੍ਹ ਯਾਤਰਾ ਕਰਨੀ ਪਈ। ਉਥੇ ਹੀ ਮੁਨਸ਼ੀ ਪ੍ਰੇਮ ਚੰਦ ਦੀਆਂ ਗਲਪ ਰਚਨਾਵਾਂ ਪੜ੍ਹ ਕੇ ਗਲਪ ਸਿਰਣਾ ਦੀ ਚੇਟਕ ਲੱਗੀ। ਕਹਾਣੀ ਦੇ ਖੇਤਰ ਵਿੱਚ ਨਾਨਕ ਸਿੰਘ ਦਾ ਵਿਸ਼ੇਸ਼ ਮਹੱਤਵ ਇਸ ਕਰਕੇ ਹੈ ਕਿ ਉਸ ਨੇ ਮੁਢਲੇ ਪੜਾਅ ਦੀ ਪੰਜਾਬੀ ਕਹਾਣੀ ਨੂੰ ਧਾਰਮਿਕ ਸੁਧਾਰਵਾਦ ਦੀ ਵਲਗਣ ਵਿਚੋਂ ਮੁਕਤ ਕਰਕੇ ਸਮਾਜਕ ਸੁਧਾਰਵਾਦ ਦੇ ਮਾਰਗ ਉੱਤੇ ਵਧੇਰੇ ਸਮੱਰਥਾ ਨਾਲ ਤੋਰਿਆ। ‘ਹੰਝੂਆਂ ਦੇ ਹਾਰ 1934`, ਸਧਰਾਂ ਦੇ ਹਾਰ 1936, ‘ਸਿੱਧੇ ਹੋਏ ਫੁੱਲ-1938` ਆਦਿ ਉਸਦੇ ਮਹੱਤਵਪੂਰਨ ਕਹਾਣੀ ਸੰਗ੍ਰਹਿ ਹਨ। ਅਭੈ ਸਿੰਘ ਅਭੈ ਸਿੰਘ ਦਾ ਜਨਮ ਲਾਲਾ ਅਤਰ ਸਿੰਘ ਦੇ ਘਰ ਪਿੰਡ ਸਰਾਏ ਸਿੱਧੂ, ਜ਼ਿਲ੍ਹਾ ਮੁਲਤਾਨ, ਪਾਕਿਸਤਾਨ ਵਿੱਚ ਹੋਇਆ। ਉਸ ਨੇ ਕੁਝ ਸਮਾਂ ਪੱਤਰਕਾਰੀ ਕਰਨ ਪਿੱਛੋਂ ਫਿਰ ਅਧਿਆਪਕ ਦੀ ਨੋਕਰੀ ਕਰ ਲਈ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ‘ਚੰਬੇ ਦੀਆਂ ਕਲੀਆਂ-1935` ਨਾਲ ਉਸਨੂੰ ਯਾਦ ਕੀਤਾ ਜਾਂਦਾ ਹੈ। ਬਲਵੰਤ ਸਿੰਘ ਚਤਰਥ ਬਲਵੰਤ ਸਿੰਘ ਚਤਰਥ ਦਾ ਜਲਮ ਸ.ਸੰਤੋਖ ਸਿੰਘ ਦੇ ਘਰ ਪਿੰਡ ਕੁਰਨਾਲੀ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਉਸਨੇ ਜੀਵਨ ਦਾ ਬਹੁਤ ਸਮਾਂ ਅਧਿਆਪਨ ਕਿੱਤੇ ਨੂੰ ਅਪਣਾਇਆ। ਗਲਪ ਦਾ ਖੇਤਰ ਵਿੱਚ ਵੀ ਉਸਦਾ ਮਹੱਤਵਪੂਰਨ ਯੋਗਦਾਨ ਹੈ। ਉਸਦਾ ਕਹਾਣੀ ਸੰਗ੍ਰਹਿ ਪੁਸਪ-ਪਟਾਰੀ, 1931, ਦਾ ਮਹੱਤਵ ਉਲੇਖਯੋਗ ਹੈ। ਲਾਲ ਸਿੰਘ ਕਮਲਾ ਅਕਾਲੀ ਲਾਲ ਸਿੰਘ ਕਮਲਾ ਅਕਾਲੀ ਦਾ ਜਨਮ ਸ. ਭਗਵਾਨ ਸਿੰਘ ਦੇ ਘਰ ਪਿੰਡ ਭੰਨੌੜ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੇ ਬੀ.ਐੱਸ.ਸੀ ਅਤੇ ਐਲ.ਐਲ.ਬੀ. ਦੀ ਵਿਦਿਆ ਪੰਜਾਬੀ `ਚ ਹਾਸਲ ਕਰਨ ਪਿੱਛੋਂ ਬਰਤਾਨੀਆਂ ਤੋਂ ਐਸ.ਐਸ.ਸੀ. ਵੀ ਕੀਤੀ। ਉਂਝ ਭਾਂਵੇ ਉਹ ਇੱਕ ਵਾਰਤਕਕਾਰ ਹੈ ਪਰ ਪੰਜਾਬੀ ਕਹਾਣੀ ਵਿੱਚ ਵੀ ਉਸਦਾ ਯੋਗਦਾਨ ਕੋਈ ਘੱਟ ਨਹੀਂ। ਉਸ ਦੀ ਕਹਾਣੀ ‘ਕਮਲਾ ਅਕਾਲੀ ਜੋ 1921 ਵਿੱਚ ਅਕਾਲੀ ਅਖਬਾਰ` `ਚ ਛਪੀ ਤਾਂ ਏਨੀ ਪ੍ਰਸਿੱਧ ਹੋਈ ਕਿ ਉਸ ਦਾ ਤਖੱਲਸ ਬਣ ਗਈ। fਸZਟਾ ਉਪਰੋਕਤ ਕੀਤੀ ਗਈ ਚਰਚਾ ਦੇ ਆਧਾਰ ਤੇ ਅਸੀਂ ਇਸ ਸਿੱਟੇ ਤੇ ਪਹੰੁਚਦੇ ਹਾਂ ਕਿ ਆਧੁਨਿਕ ਨਿੱਕੀ ਕਹਾਣੀ ਦਾ ਮੁੱਢ 1913 ਤੋਂ ਨਹੀਂ ਸਗੋਂ 1918 ਈ. ਤੋਂ ਮੰਨਿਆ ਜਾਂਦਾ ਹੈ। ਕਿਉਂ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਲਿਖੀ ਗਈ ਕਹਾਣੀ 1913 ਵਿੱਚ ਪ੍ਰਕਾਸ਼ਿਤ ਨਹੀਂ ਹੋਈ ਉਹ ਬਾਅਦ ਵਿੱਚ 1935 ਵਿੱਚ ਛਪੀ। ਇਸ ਲਈ ਨਿੱਕੀ ਕਹਾਣੀ ਦਾ ਮੁੱਢ 1918 ਈ. ਤੋਂ ਮੰਨਿਆ ਜਾਂਦਾ ਹੈ।
ਪੁਸਤਕ ਸੂਚੀ
1) ਪ੍ਰਮਿੰਦਰ ਸਿੰਘ (ਡਾ.) ਕਸੇਲ, ਕਿਰਪਾਲ ਸਿੰਘ, ਗੋਬਿੰਦ ਸਿੰਘ (ਡਾ.) ਪੰਜਾਬ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ
2) ਧਾਲੀਵਾਲ, ਬਲਦੇਵ ਸਿੰਘ, ਪੰਜਾਬੀ ਕਹਾਣੀ ਦਾ ਇਤਿਹਾਸ, ਪੰਜਾਬੀ ਅਕਾਦਮੀ, (ਦਿੱਲੀ)
3) ਕਰਾਂਤੀਪਾਲ (ਡਾ.) ਪੰਜਾਬੀ ਕਹਾਣੀ, ਇੱਕ ਸੰਵਾਦ, ਨੈਸ਼ਨਲ ਬੁZਕ ਸ਼ਾਪ ਦਿੱਲੀ
ਪ੍ਰਾਪਤ ਕਰਤਾ: ਪੇਸ਼ ਕਰਤਾ: ਡਾ. ਸੁਰਜੀਤ ਸਿੰਘ ਰਮਨਦੀਪ ਕੌਰ ਰੌਲ ਨੰ: 120162111 ਕਲਾਮ ਐਮ.ਏ. 1st
ਉੱਤਰ ਆਧੁਨਿਕਤਾ ਅੰਗਰੇਜੀ ਦੇ ਸੰਕੇਤਕ-ਪਦ (Post-Modernity) ਦਾ ਸਮਾਨਾਰਥੀ ਹੈ। ਸਮੁੱਚੇ ਵਿਸ਼ਵ ਦੇ ਗਿਆਨ ਖੇਤਰਾਂ ਵਿਚ ਬਹੁਤ ਸਾਰੇ ਅਨੁਸ਼ਾਸਨਾਂ ਦੇ ਉੱਤਰ-ਰੂਪ ਹੋਂਦ ਵਿਚ ਆਏ ਹਨ। ਉੱਤਰ ਰੂਪ ਕਲਾ, ਸਾਹਿਤ ਅਤੇ ਜ਼ਿੰਦਗੀ ਨੂੰ ਸਮਝਣ ਲਈ ਅਜਿਹੇ ਅੰਤਰ-ਅਨੁਸ਼ਾਸਨੀ ਪਰਿਪੇਖ ਹਨ ਜੋ ਅਧਿਐਨ ਤੇ ਵਿਸ਼ਲੇਸਣ ਕਰਦਿਆਂ ਨਿਰਪੇਖ, ਇਕੋ-ਇਕ ਤੇ ਅੰਤਿਮ ਵਿਆਖਿਆ ਨਹੀਂ ਕਰਦੇ। ਇਹ ਅਨੇਕਤਾ ਅਤੇ ਵੰਨ-ਸੁਵੰਨਤਾ ਤੇ ਆਧਾਰਿਤ ਛੋਟੇ-ਛੋਟੇ ਤੇ ਨਵੇਂ ਪਾਠਾਂ ਦੀ ਸਿਰਜਣਾ ਕਰਨ ਵੱਲ ਰੁਚਿਤ ਹੁੰਦੇ ਹਨ। ਇਹ ਪਾਠ ਵਿਚ ਲੁਕਵੇਂ ਰੂਪ ਨਾਲ ਪਏ ਹੋਏ ਇਤਿਹਾਸ, ਰਾਜਨੀਤੀ ਅਤੇ ਸੱਭਿਆਚਾਰ ਨੂੰ ਉਜਾਗਰ ਕਰਦੇ ਹਨ। ਸ਼ਬਦ ਉਤਰ ਆਧੁਨਿਕਤਾ ਸਭ ਤੋਂ ਪਹਿਲਾਂ 1934 ਵਿੱਚ ਵਰਤਿਆ ਗਿਆ ਜਿਸਨੂੰ (ਫੈਦਰੀਕੋ ਦੀ ਓਨਿਸ) ਨੇ ਇਕ ਸਪੇਨੀ ਸੰਗ੍ਰਹਿ ਚ ਸਭ ਤੋਂ ਪਹਿਲਾਂ ਵਰਤੋਂ ਚ ਲਿਆਦਾਂ।1942 ਵਿੱਚ ਡੁਡਲੀ ਫਿਟਸ ਨੇ ਅਮਰੀਕਾ ਵਿਚ ਕਵਿਤਾ ਦਾ ਇਕ ਸੰਗ੍ਰਿਹ ਤਿਆਰ ਕਰਦਿਆਂ ਉਤਰ ਆਧੁਨਿਕ ਸ਼ਬਦ ਦੀ ਵਰਤੋਂ ਕੀਤੀ ਪਰ ਇਸ ਸ਼ਬਦ ਵਲ ਵਧੇਰੇ ਚਿੰਤਕਾਂ ਦਾ ਧਿਆਨ ਉਦੋਂ ਗਿਆ ਜਦੋਂ 1947 ਵਿਚ ਆਰਨਡਲ ਟਾਯਨਬੀ ਨੇ ਪੱਛਮੀ ਸਭਿਆਚਾਰ ਦੇ ਨਵੇਂ ਪੜਾਅ ਨੂੰ ਪ੍ਰਗਟ ਕਰਨ ਲਈ ਇਹ ਸ਼ਬਦ ਇਤਿਹਾਸਕ ਸੰਦਰਵ ਵਿਚ ਵਰਤਿਆ। ਬਾਅਦ ਵਿਚ ਐਡੋਰਨੋ ਹੋਰਖੀਮਰ ਨੇ ਇਸਨੂੰ ਨਵੇਂ ਦਾਰਸ਼ਨਿਕ ਅਰਥ ਦਿੱਤੇ । ਉਸਤੋਂ ਬਾਅਦ ਫਰਾਂਸੀਸੀ ਦਾਰਸ਼ਨਿਕ ਲਿਓਤਾਰਦ ਨੇ ਬਕਾਇਦਾ ਇਕ ਸਥਿਤੀ ਦੇ ਰੂਪ ਚ ਇਸਨੂੰ ਸਥਿਰ ਕਰਨ ਦਾ ਪ੍ਰਯਤਨ ਕੀਤਾ। ਇਨ੍ਹਾਂ ਚਿੰਤਕਾਂ ਦਾ ਹਾਂਸ ਬਰਟਨਸ਼ ਨੇ ਬਿਸਥਾਰ ਕੀਤਾ ਹੈ ਤੇ ਫਿਰ ਇਤਿਹਾਸਕ ਸੰਦਰਭ ਵਿਚ ਅਮਰੀਕੀ ਨਾਵਲਕਾਰ ਜਾਨ ਬਾਰਥ ਨੇ 1967 ਵਿਚ (ਦੀ ਲਿਟਰੇਚਰ ਆਫ ਏਕਸ਼ਾਸ਼ਨ) ਨਾਮਕ ਪਹਿਲੇ ਲੇਖ ਵਿਚ ਸਾਰਥਕ ਢੰਗ ਨਾਲ ਵਿਚ ਸ਼ਬਦ ਦੀ ਵਰਤੋਂ ਕੀਤੀ ਤੇ ਬਾਅਦ ਵਿੱਚ ਇਸਦਾ ਵਿਸਥਾਰ ਕੀਤਾ।ਸਾਹਿਤ ਅਲੋਚਨਾ ਵਿੱਚ ਇਸ ਸ਼ਬਦ ਨੂੰ ਹੈਰੀ ਲੀਵਨ ਨੇ ਮੌਜੂਦਾ ਅਰਥਾਂ ਵਿੱਚ ਵਰਤਿਆ।
ਡਾ. ਗੁਰਭਗਤ ਸਿੰਘ ਉੱਤਰ-ਰੂਪ ਦੀ ਵਿਆਖਿਆ ਇਸਤਰ੍ਹਾਂ ਕਰਦੇ ਹਨ:-
ਉੱਤਰ-ਰੂਪ ਉਹ ਅਨੁਸ਼ਾਸਨੀ ਸੰਗਠਨ ਹਨ, ਜ਼ੋ ਜੀਵਨ ਦੀ ਕੁਲਮੁਖੀ ਵਿਆਖਿਆ ਕਰਕੇ ਪਰਮ-ਬਿਰਤਾਂਤ ਨਹੀ ਬਣਦੇ। ਇਹ ਉੱਤਰ-ਰੂਪ ਕੁਲਮੁੱਖੀ ਰੂਪਾਂ ਦੇ ਵਿਰੋਧ ਵਿਚ ਪੈਦਾ ਹੋਏ ਹਨ। ਇਤਿਹਾਸਕ ਕ੍ਰਮ ਵਿਚ ਕੁਲਮੁਖੀ ਰੂਪਾਂ ਤੋਂ ਪਿਛੋਂ ਆਏ ਹਨ, ਇਸ ਲਈ ਉੱਤਰ ਹਨ।` ਇਸ ਤਰ੍ਹਾਂ ਡਾ. ਗੁਰਭਗਤ ਸਿੰਘ ਉੱਤਰ ਸ਼ਬਦ ਨੂੰ ਕੁਲਮੁਖੀ ਰੂਪਾਂ ਜਿਵੇਂ ਹੀਗਲ ਦਾ ਦਰਸ਼ਨ, ਮਾਰਕਸ ਦਾ ਸੰਬਾਦਕ ਪਦਾਰਥਵਾਦ, ਫਰਾਇਡ ਦਾ ਮਨੋਵਿਗਿਆਨ ਜਾਂ ਭਾਰਤੀ ਵੇਦਾਂਤ ਆਦਿ ਦੇ ਵਿਰੋਧ ਅਤੇ ਇਤਿਹਾਸਕ ਕ੍ਰਮ ਵਿਚ ਕੁਲਮੁਖੀ ਰੂਪਾਂ ਦੇ ਪਿਛਲੇ ਪੜਾਅ ਨਾਲ ਜੋੜਦੇ ਹਨ।ਉਹ ਵਿਚਾਰਧਾਰਕ ਸੰਕਟ ਤੋਂ ਬਾਅਦ ਇਕ ਨਵਾਂ ਪਾਠ ਸਿਰਜਣ ਦਾ ਸੰਕੇਤ ਕਰਾਉਂਦਾ ਹੈ।ਪ੍ਰਸਿੱਧ ਉਤਰ ਆਧੁਨਿਕ ਚਿੰਤਕ ਲਿਓਤਾਰਦ ਇਸ ਸ਼ਬਦ ਨੂੰ ਇਤਿਹਾਸਕ ਸੰਕੇਤ ਨਾਲ ਜੋੜਦੇ ਹਨ। ਫਰੈਂਡਰਿਕ ਜੇਮਸਨ ਉੱਤਰ ਅਗੇਤਰ ਨੂੰ ਕਾਲਵੰਡੀ ਪ੍ਰਕਾਰਜਾਂ ਨਾਲ ਸੰਬੰਧਿਤ ਕਰਦਾ ਹੈ, ਜਿਹੜੇ ਸਭਿਆਚਾਰ ਵਿੱਚ ਉਪਭੋਗਤਾ ਆਧਾਰਿਤ ਹਨ। ਉਤਰ ਆਧੁਨਿਕਤਾ ਆਪਣੀ ਪੂਰੀ ਵਿਆਖਿਆ ਖੁਦ ਬਣਦੀ ਹੈ। ਇਸ ਲਈ ਉਸਦੀ ਕੋਈ ਮੁਕੰਮਲ ਵਿਆਖਿਆ ਨਹੀ ਕੀਤੀ ਜਾ ਸਕਦੀ ਹਰ ਇਕ ਦੀ ਆਪਣੀ ਉਤਰ ਆਧੁਨਿਕਤਾ ਹੈ ਅਤੇ ਹੋ ਸਕਦੀ ਹੈ। ਫਿਰ ਵੀ ਲਿਓਤਾਰਦ, ਜੇਮਸਨ ਤੇ ਬੌਦਰੀਆ ਨੂੰ ਇਸਦਾ ਮੌਲਿਕ ਵਿਆਖਿਆਕਾਰ ਕਿਹਾ ਜਾ ਸਕਦਾ ਹੈ। ਸਥਿਤੀ ਤੇ ਸੰਭਾਵਨਾ:- ਸਾਡੇ ਵਿਕਾਸ ਦੇ ਆਧੁਨਿਕ ਕੇਂਦਰੀਕ੍ਰਿਤ ਤਰੀਕੇ ਬਦਲ ਰਹੇ ਹਨ। ਰਾਸ਼ਟਰੀ ਰਾਜ ਦੀ ਜਗ੍ਹਾ ਬਹੁਰਾਸ਼ਟਰੀ ਨਿੱਜੀ ਪੂੰਜੀ ਜੀਵਨ ਦੇ ਹਰ ਖੰਤਰ ਵਿੱਚ ਪਵੇਸ਼ ਕਰ ਰਹੀ ਹੈ।ਗਿਆਨ ਦੀ ਜਗ੍ਹਾ ਉਪਭੋਗ ਵਿਕਾਸ ਦਾ ਔਜਾਰ ਬਣ ਰਿਹਾ ਹੈ। ਵਿਚਾਰਧਾਰਮਕ ਕੇਂਦਰਵਾਦ ਬਿਖਰ ਦੇ ਨਵੇਂ ਕੇਂਦਰ ਬਣ ਰਹੇ ਹਨ। ਉਤਰ-ਆਧੁਨਿਕਤਾ ਅਤੀਤ ਦਾ ਪੁਨਰ ਉਤਪਾਦਨ ਸੰਭਵ ਕਰਦੀ ਹੈ ਪਰ ਉਸਦੀ ਭਵਤਾ ਅਤੇ ਮਹਾਂਬ੍ਰਿਤਾਂਤਕਤਾ ਨੂੰ ਨਸ਼ਟ ਕਰਦਿਆਂ ਹੋਇਆਂ ਉੱਤਰ ਆਧੁਨਿਕਤਾ ਹਰ ਮਹਾਨਤਾ ਨੂੰ ਵਿਦਾਈ ਦਿੰਦੀ ਹੋਈ ਇਕ ਸਮਾਨਯਤਾ ਨੂੰ ਸੰਭਵ ਕਰਦੀ ਹੈ।ਉਤਰ ਆਧੁਨਿਕਾ ਅਨੁਸਾਰ ਜੀਵਨ ਦੀ ਸੰਪੂਰਨ ਵਿਆਖਿਆ ਸੰਭਵ ਨਹੀਂ ਹੈ। ਇਸ ਲਈ ਉਹ ਸਥਾਨਕ ਅਲਪ ਬਿਰਤਾਂਤ ਨੂੰ ਮਾਨਤਾ ਦਿੰਦੀ ਹੈ। ਰਚਨਾ ਨੂੰ ਵਿਗਿਆਪਨ ਬਣਾਉਂਦੀ ਹੈ।ਆਧੁਨਿਕਤਾ ਹੈ ਕੁਲ ਮਹਾਨ ਮਨੋਰਥ ਇੱਥੇ ਆ ਕੇ ਦੀਨ ਅਤੇ ਅਨੰਦਦਾਇਕ ਬਣ ਜਾਂਦੇ ਹਨ। ਸੰਰਚਨਾਵਾਂ ਖੁੱਲ ਜਾਂਦੀਆਂ ਹਨ।ਸ਼ਬਦਾਰਥ ਵਿੱਚ ਅਨੇਕ ਅੰਤ ਪੈਦਾ ਹੋਣੇ, ਅਨੇਕ ਚੈਨਲ ਅਰਥ ਸੱਤਾ ਕੇਂਦਰ, ਇਕ ਨਿਰੰਤਰ ਅਨੇਕਕਤਾ ਨੇ ਆਧੁਨਿਕਤਾ ਦੀ ਨੀਂਹ ਨੂੰ ਹਿਲਾ ਦਿੱਤਾ ਹੈ। ਇਸ ਭੁਮੰਡਲੀ ਸਮੇਂ ਚ ਮਨੁੱਖ ਇਕੋ-ਵੇਲੇ ਵਿਸ਼ਵ ਨਾਗਰਿਕ ਵੀ ਹੈ ਤੇ ਸਥਾਨੀ ਵੀ। ਆਧੁਨਿਕਤਾ ਇਕ ਇਤਿਹਾਸਕ ਮੂਲ ਬੋਧ ਅਤੇ ਵਾਤਾਵਰਣ ਦੇ ਰੂਪਾਂ ਚ ਵਿਗਿਆਨ ਯੋਜਨਾ, ਸੈਕੁਲਰਿਜ਼ਮ ਅਤੇ ਪ੍ਰਤੀਕੇਂਦਰ ਜਿਹੇ ਵਿਸ਼ੇਸਣਾਂ ਨੂੰ ਅਰਥ ਦਿੰਦੀ ਰਹੀ ਹੈ। ਉੱਤਰ-ਆਧੁਨਿਕਤਾ ਇਨ੍ਹਾਂ ਸੀਮਾਵਾਂ ਦੇ ਅੰਤ ਦਾ ਨਾਮ ਹੈ ਇਸ ਲਈ ਵਿਗਿਆਨ ਦੇ ਮੁਕਾਬਲੇ ਅਨੁਭਵ ਦੀ ਵਾਪਸੀ ਯੋਜਨਾ ਦੀ ਜਗ੍ਹਾਂ ਬਾਜ਼ਾਰ ਦੀ ਵਾਪਸੀ, ਸੈਕੁਲਰਿਜ਼ਮ ਦੀ ਜਗ੍ਹਾ ਧਾਰਮਿਕ ਜਾਤੀਵਾਦੀ ਨਾਰੀਵਾਦੀ ਉਪ-ਕੇਂਦਰਾਂ ਦੀ ਵਾਪਸੀ ਅਤੇ ਮਨੁੱਖ ਕੇਂਦਰੀ ਪ੍ਰਗਤੀ ਦੀ ਜਗ੍ਹਾ ਪ੍ਰਕਿਰਤੀ ਕੇਂਦਰਿਤ ਵਿਕਾਸ ਦੇ ਵਿਚ ਲਗਾਤਾਰ ਬਹਿਸ ਜਾਰੀ ਹੈ। ਆਧੁਨਿਕਤਾ ਕਿਵੇਂ-ਨਵੇਂ ਮਾਧਿਅਮ ਅਤੇ ਤਕਨੀਕ ਕ੍ਰਾਂਤੀ ਦੀ ਲਪੇਟ ਵਿਚ ਆ ਕੇ ਸੰਕਟਗ੍ਰਸਤ ਹੋਈ ਇਹ ਵੇਖਣ ਲਈ ਤਕਨੀਕ ਦੀਆਂ ਮੌਲਿਕ ਵਿਸ਼ੇਸਤਾਵਾਂ ਨੂੰ ਜਾਨਣਾ ਜਰੂਰੀ ਹੈ। ਮਾਧਿਅਮ ਕ੍ਰਾਂਤੀ ਉੱਤਰ-ਆਧੁਨਿਕਤਾ ਦੀ ਸਮਅਰਥੀ ਨਜਰ ਆਉਂਦੀ ਹੈ ਆਧਿਅਮ ਗਿਆਨ ਬਿਨ੍ਹਾਂ ਇਸਨੂੰ ਸਮਝਣਾ ਅਸੰਭਵ ਹੈ।
fਨਸ਼ਚਿਤਤਾ/ਅਨਿਸ਼ਚਿਤਤਾ:- fਜZਥੇ ਆਧੁਨਿਕਤਾ ਨੇ ਨਿਸ਼ਚਿਤਤਾ ਨੂੰ ਪਹਿਲ ਦੀਤੀ ਹੈ ਉੱਥੇ ਉੱਤਰ-ਆਧੁਨਿਕਤਾ ਅਨਿਸ਼ਚਿਤਤਾ ਨੂੰ ਆਪਣਾ ਮੁੱਖ ਸਿਧਾਂਤ ਬਣਾਇਆ ਹੈ।ਆਧੁਨਿਕ ਯੁਗ ਵਿਚ ਵਿਗਿਆਨਿਕ ਸੋਚ ਦੇ ਵਧਣ ਨਾਲ ਕੁਦਰਤੀ ਵਰਤਾਰਿਆਂ ਬਾਰੇ ਨਿਸ਼ਚਿਤਤਾ ਵਧਣ ਲੱਗੀ।ਯੂਰਪ ਦੇ ਪੁਨਰ ਜਾਗਰਣ ਅਤੇ ਗਿਆਨ ਤਾਰਕਿਕ ਲਹਿਰ ਨਾਲ ਵਿਗਿਆਨ ਨੇ ਬਹੁਤ ਸਾਰੇ ਕੁਦਰਤੀ ਰਹੱਸ ਖੋਲ੍ਹ ਦਿੱਤੇ ਤਾਂ ਇਕ ਦਮ ਵਿਗਿਆਨ ਦੀ ਚੜ੍ਹਤ ਹੋ ਗਈ। w{ਲ ਰੂਪ ਵਿਚ ਇਹ ਦੌਰ ਭੌਤਿਕ ਵਿਗਿਆਨ ਵਿਚ ਨਿਊਟਨ ਦੇ ਸਿਧਾਤਾਂ ਨਾਲ ਸ਼ੁਰੂ ਹੋਇਆ। ਸ਼ਾਕੀ ਵਿਗਿਆਨਾਂ ਵਿਚ ਹੀ ਨਹੀਂ ਸਗੋਂ ਸਮਾਜਕ ਵਿਗਿਆਨਾ ਵਿਚ ਵੀ ਇਸੇ ਤਰਜ ਉਤੇ ਸਭ ਕੁਝ, ਕਾਰਨ-ਕਾਰਜ ਦੇ ਸਬੰਧਾਂ ਵਿਚ ਬੱਝਿਆ ਨਿਸ਼ਚਿਤ ਨਿਯਮਾਂ ਅਧੀਨ ਚਲਦਾ ਮਹਿਸੂਸ ਕੀਤਾ ਜਾਣ ਲੱਗਿਆ।ਵਿਗਿਆਨ ਦੇ ਨਿਯਮਾਂ ਨੂੰ ਸਥਿਰ ਸਦਾ ਸੱਚ, ਅਬਦਲ, ਅਨਾਦੀ ਸਮਝਿਆ ਜਾਣ ਲੱਗਿਆ।ਵਿਗਿਆਨਕ ਨਿਸ਼ਚਿਤਤਾਵਾਦ ਨੇ ਸਮਾਜਕ ਖੇਤਰ ਵਿਚ ਵੀ ਆਪਣੇ ਅਨੁਰੂਪੀ ਸਿਘਾਤਾਂ ਨੂੰ ਜਨਮ ਦਿੱਤਾ ਪਰ ਉੱਤਰ-ਆਧੁਨਿਕਤਾ ਯੁੱਗ ਵਿੱਚ ਅਨਿਸ਼ਚਿਤਤਾਵਾਦ ਹੀ ਮੁੱਖ ਸਿਧਾਂਤ ਬਣਦਾ ਰਿਹਾ ਹੈ।ਉੱਤਰ-ਆਧੁਨਿਕਤਾਵਾਦ ਦੇ ਮੂਲ ਪ੍ਰਵਰਗ ਲਿਖਦਿਆਂ ਅਚੇਤ ਹੀ ਇਸਨੂੰ ਪਹਿਲਾ ਸਥਾਨ ਮਿਲਿਆ ਹੈ।ਭਾਸ਼ਾ ਵਿਗਿਆਨ ਵਿਚੌਂ ਸਾਸਿਊਰ ਚਿੰਤਨ ਨੇ ਵੀ ਪੂਰਵ ਨਿਸ਼ਚਿਤਤਾਵਾਦ ਤੇ ਸੱਟ ਮਾਰੀ ਹੈ। ਲਿਓਤਾਰਦ (ਉੱਤਰ-ਆਧੁਨਿਕ ਵਿਗਿਆਨ ਅਸਥਿਰਤਾ ਦੀ ਖੋਜ਼ ਵਜੋਂ) ਦੇ ਸਿਰਲੇਖ ਅਧੀਨ ਨਿਸ਼ਚਿਤਤਾ/ਅਨਿਸ਼ਚਿਤਤਾ ਉਪਰ ਖੁੱਲੇ ਵਿਚਾਰ ਕਰਦਿਆਂ ਰੈਨੇਥੌਮ ਨਾਲ ਸਹਿਮਤੀ ਪਰਗਟ ਕਰਦਾ ਹੈ। ਸਾਡੀ ਸਮਝ ਅਨੁਸਾਰ ਮਾਨਵੀ ਲੋੜ ਅਨੁਸਾਰ ਮਾਨਵੀ ਸੋਚ ਹਮੇਸ਼ਾਂ ਅਨਿਸ਼ਚਿਤ ਨੂੰ ਨਿਸ਼ਚਿਤ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰੇਗੀ ਪਰ ਅਜੇ ਕੁਦਰਤੀ ਅਤੇ ਸਮਾਜਕ ਵਰਤਾਰਿਆਂ ਬਾਰੇ ਪੂਰਾ ਨਿਸ਼ਚਿਤ ਹੋ ਜਾਣਾ ਸ਼ਾਇਦ ਸੰਭਵ ਨਹੀਂ ਹੈ। ਜੇ ਨਿਸ਼ਚਿਤਤਾ ਗਲਤ ਸਿੱਟੇ ਕੱਢਦੀ ਹੈ ਤਾਂ ਅੰਤਾਂ ਦੀ ਅਨਿਸ਼ਚਿਤਤਾ ਦਾ ਵੀ ਗਿਆਨ-ਪ੍ਰਬੰਧ ਵਿਚ ਕੋਈ ਥਾਂ ਨਹੀਂ ਹੈ।ਇਸ ਦਵੰਦ ਨੂੰ ਸਮੇਂ ਸਮੇਂ ਸਿਰ ਪੜਤਾਲਦੇ ਰਹਿਣਾ ਚਾਹੀਦਾ ਹੈ। ਉਤਰ-ਆਧੁਨਿਕਤਾ ਦੀ ਇਸ ਪੱਖੋਂ ਦੇਣ ਹੈ ਕਿ ਉਸ ਨੇ ਨਿਸ਼ਚਿਤਤਾਵਾਦ ਦੇ ਕੱਟੜ ਹੋ ਚੁੱਕੇ ਦਾਇਰੇ ਨੂੰ ਤੋੜਿਆ ਹੈ। ftਸ਼ਵੀਕਰਨ-ਸਥਾਨੀਕਰਨ:-
ਪਿਛਲੀਆਂ ਦੋ ਸਦੀਆਂ ਵਿਸ਼ਵੀਕਰਨ ਦੀਆਂ ਸਦੀਆਂ ਸਨ ਜਿਸ ਵਿਚ ਬਸਤੀਵਾਦ ਦੀ ਵਿਗਿਆਨ ਨੇ ਡਟ ਕੇ ਮਦਦ ਕੀਤੀ ਪਰ ਪਿਛਲੀ ਸਦੀ ਦੀ ਦੂਜੀ ਸੰਸਾਰ ਜੰਗ ਤੋਂ ਪਿੱਛੋਂ ਬਸਤੀਆਂ ਦਾ ਖਾਤਮਾ ਹੋਣਾ ਸ਼ੁਰੂ ਹੋਇਆ ਤਾਂ ਉਤਰ ਬਸਤੀਵਾਦੀ ਦੌਰ ਵਿਚ ਸਥਾਨਕ ਭਾਸ਼ਾਵਾਂ, ਧਰਮਾਂ, ਸਭਿਆਚਾਰਾਂ ਨੈ ਆਪਣੇ ਆਪ ਨੂੰ ਪੁਨਰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਸ਼ਹੁਤ ਸਾਰੇ ਭੂਗੋਲਿ ਖਿੱਤਿਆਂ ਵਿਚ ਹਿਸਾ ਉਠਾਨ ਨੇ ਕੌਮੀ ਮੁਕਤੀ ਲਹਿਰਾਂ ਦਾ ਰੂਪ ਧਾਰਨ ਕਰਕੇ ਬਸਤੀਵਾਦੀ ਹਾਕਮਾਂ ਦਾ ਜੂਲਾ ਗਲੋਂ ਉਤਾਰਿਆ ਪਰ ਕਈ ਥਾਵਾਂ ਤੇ ਇਸਨੇ ਨਸਲੀ/ਭਾਸ਼ਾਈ/ਧਾਰਮਿਕ ਮੂਲਵਾਦ ਨੂੰ ਵੀ ਪੁਨਰ-ਉਥਾਨ ਦਿੱਤਾ।
ਹੁਣ ਸਮਕਾਲੀ ਸਮੇਂ ਵਿਚ ਵਿਸ਼ਵੀਕਰਨ ਦੇ ਰਾਹੀਂ ਏਕਾਰਥੀ ਸੰਸਾਰ ਸਭਿਆਚਾਰ ਦੀ ਸਿਰਜਣਾ ਅਤੇ ਆਧੁਨਿਕਤਵਾਦ ਇਕ ਤਰ੍ਹਾਂ ਨਾਲ ਆਧੁਨਿਕਵਾਦ ਦੇ ਉਲਟ ਸਥਾਨਕ ਸਭਿਆਚਾਰ ਜਾਂ ਕੌਮੀ ਪਛਾਣਾਂ ਨੂੰ ਮਾਨਤਾ ਦਿੰਦਾ ਹੈ।ਅਸਲ ਵਿਚ ਇਹ ਵਰਤਾਰਾ ਬੜਾ ਗੁੰਝਲਦਾਰ ਬਹੁ-ਸੰਦਰਭੀ ਅਤੇ ਬਹੁ- ਦਿਸ਼ਾਵੀ ਹੈ, ਇਸਨੂੰ ਠੀਕ ਰੂਪ ਵਿਚ ਸਮਝਣਾ ਅਤਿ ਜ਼ਰੂਰੀ ਹੈ।ਇਸ ਪ੍ਰਸੰਗ ਵਿਚ ਭਾਰਤ ਅਤੇ ਪੰਜਾਬ ਦੇ ਰਿਸ਼ਤੇ ਨੂੰ ਵਿਚਾਰਨਾ ਯੋਗ ਹੋਵੇਗਾ। ਇਕ ਪਾਸੇ ਤਾਂ ਭਾਰਤੀ ਹਿੰਦੀ ਭਾਸ਼ੀ, ਹਿੰਦੂ ਧਰਮੀ, ਵਖਰੇ ਵਿਲੱਖਣ ਸਭਿਆਚਾਰਕ ਰਹੁ-ਰੀਤਾਂ ਵਾਲੇ ਹਨ ਜ਼ੋ ਯੂਰਪੀਅਨ ਸਰਦਾਰੀ ਵਾਲੇ ਪੱਛਮੀ ਸਭਿਆਚਾਰ ਵਿਚ ਜਜ਼ਬ ਹੋਣੋ ਇਨਕਾਰੀ ਹਨ।ਦੂਜੇ ਪਾਸੇ ਵਖ ਵਖ ਖਿੱਤਿਆਂ ਦੀਆਂ ਭਾਸ਼ਾਵਾਂ, ਘੱਟ ਗਿਣਤੀ ਧਾਰਮਿਕ ਅਤੇ ਸਭਿਆਚਾਰਕ ਸਮੂਹ ਭਾਰਤੀ ਕੌਮ ਵਿਚ ਜਜ਼ਬ ਹੋਣ ਤੋਂ ਇਨਕਾਰੀ ਹਨ। ਇਹ ਚਾਹੇ ਜੰਮੂ-ਕਸ਼ਮੀਰ, ਪੰਜਾਬ, ਲਦਾਖ ਜਾਂ ਉਤਰ ਪੂਰਬੀ ਰਾਜਾਂ ਦੀਆਂ ਕੌਮਾਂ ਹੋਣ ਜਾਂ ਦੱਖਣੀ ਭਾਰਤੀ ਰਾਜ ਹੋਣ। ਇਸ ਪ੍ਰਕਾਰ ਵਿਵਹਾਰ ਵਿਚ ਸੰਦਰਭ ਬਦਲ ਜਾਂਦਾ ਹੈ। ਜ਼ੋ ਕੁਝ ਵਿਕਸਿਤ ਸਨਅਤੀ ਦੇਸ਼ਾਂ ਦੇ ਆਪਸੀ ਸਬੰਧਾਂ ਵਿਚ ਸੱਚ ਹੈ ਜਾਂ ਜ਼ੋ ਉਹ ਤੀਜੀ ਦੁਨੀਆਂ ਦੇ ਰਾਜ ਕਾਬਜ਼ ਧਰਮਾਂ, ਭਾਸ਼ਾਵਾਂ ਜਾਂ ਸਮਾਜਕ ਗਰੁੱਪਾਂ ਲਈ ਸੱਚ ਹੈ, ਉਹ ਜ਼ਰੂਰੀ ਨਹੀ ਘੱਟ-ਗਿਣਤੀ ਧਰਮਾਂ, ਹਾਸ਼ੀਏ ਤੇ ਧੱਕੀਆਂ ਭਾਸ਼ਾਵਾਂ, ਔਰਤਾਂ, ਦਲਿਤਾਂ ਵਰਗੇ ਸਮਾਜਕ ਸਮੂਹਾਂ ਲਈ ਵੀ ਸੱਚ ਹੋਵੇ। ਅਸਲ ਵਿਚ ਵਿਸ਼ਵੀਕਰਨ ਸਥਾਨਕ ਸਭਿਆਚਾਰਾਂ ਨੂੰ ਖਤਮ ਕਰ ਰਿਹਾ ਹੈ ਅਤੇ ਸਥਾਨਕ ਸਭਿਆਚਾਰ ਆਪਣੇ ਬਚਾਅ ਲਈ ਛਟਪਟਾਅ ਰਹੇ ਹਨ।ਉੱਤਰ-ਆਧੁਨਿਕਵਾਦ ਨਾ ਕੇਵਲ ਇਸ ਛਟਪਟਾਹਟ ਨੂੰ ਜ਼ੁਬਾਨ ਦਿੰਦਾ ਹੈ ਸਗੋਂ ਇਸ ਛਟਪਟਾਹਟ ਨੂੰ ਜਾਇਜ਼ ਸਮਝਦਾ ਹੈ ਅਤੇ ਪ੍ਰਮਾਣਿਕ ਰੂਪ ਸਮਝਦਾ ਹੈ। ਸਰੀਰਕ ਸ਼ਕਤੀ, ਵਿਗਿਆਨ/ਗਿਆਨ ਵਿਚਾਰ :- ਆਧੁਨਿਕ ਯੁੱਗ ਦੀ ਮੁੱਖ ਸੰਚਾਲਕ ਸ਼ਕਤੀ ਪੁਨਰ-ਜਾਗਰਣ ਦੀ ਗਿਆਨ ਤਾਰਕਿਕ ਲਹਿਰ ਸੀ ਜਿਸਨੇ ਸਾਰੀਆਂ ਮਾਨਵੀ ਕਿਰਿਆਵਾਂ ਵਿਚ ਬੁੱਧੀ ਦੀ ਪ੍ਰਧਾਨਤਾ ਲਿਆਂਦੀ ਸੀ। ਸਰੀਰ ਅਤੇ ਮਨ ਨੇ ਤੇਜ਼ੀ ਨਾਲ ਵੱਧ ਰਹੇ ਸਨਅਤੀਕਰਨ ਨੇ ਪੂਰੀ ਤਰ੍ਹਾ ਨਾਲ ਅਪਣਾਇਆ ਕਿਉਂਕਿ ਇਕ ਤਰ੍ਹਾਂ ਨਾਲ ਸਨਅਤੀਕਰਨ ਦਾ ਆਧਾਰ ਵਿਗਿਆਨ ਦੀਆਂ ਸਿਧਾਤਕ ਖੋਜਾਂ ਸਨ।ਦੂਸਰਾ ਰਾਜਾਸ਼ਾਹੀ ਦੀ ਦੈਵੀ ਉਥਾਪਨਾ ਪੂੰਜੀਵਾਦ ਦੀ ਜਮਹੂਰੀਅਤ ਅੱਗੇ ਗੋਡੇ ਟੇਕ ਚੁੱਕੀ ਸੀ ਅਤੇ ਇਸ ਨਵੀ ਜਮਹੂਰੀਅਤ ਵਿਚ ਮਨ ਵਿਚ ਉਪਜੇ ਮੱਤ ਦੀ ਮਹੱਤਤਾ ਸੀ। ਜਿੱਥੇ ਗੁਲਾਮਦਾਰੀ, ਜਾਗੀਰਦਾਰੀ ਦੌਰ ਵਿਚ ਬਹੁਬਲ ਦੀ ਜ਼ਰੂਰਤ ਸੀ ਉਥੇ ਸਰਮਾਏਦਾਰੀ ਦੌਰ ਮਜ਼ਦੂਰ ਨੂੰ ਖੁੱਲੀ ਇੱਛਾ ਦਿੰਦਾ ਹੈ।ਇਸ ਖੁੱਲੀ ਇੱਛਾ ਦੇ ਧੋਖੇ ਲੲ ਮਨ ਨੂੰ ਸਰੀਰ ਨਾਲੋਂ ਤੋੜਨਾ ਅਤੇ ਫਿਰ ਸਰੀਰ ਅਤੇ ਸਰੀਰਕ ਚੇਸ਼ਟਾਵਾਂ ਨੂੰ ਮਨ/ਬੁੱਧੀ ਅਧੀਨ ਕਰਨਾ ਅਣਸਰਦੀ ਲੋੜ ਸੀ। ਮਨੁੱਖ ਦੀ ਸਾਰੀ ਸਭਿਅਤਾ ਦਾ ਉਦੇਸ਼ ਮਨੁੱਖ ਦੀ ਪ੍ਰਕਿਰਤਕ ਦੇਹੀ ਦੇ ਜਜ਼ਬਿਆਂ ਨੂੰ ਮਨ/ਦਿਮਾਗ ਦੀ ਤਾਰਕਿਕ ਬੁੱਧੀ ਦੀਆਂ ਲਗਾਮਾਂ ਪਾਉਣੀਆਂ ਰਿਹਾ ਹੈ। ਆਧੁਨਿਕ ਯੁੱਗ ਵਿਚ ਇਹ ਪ੍ਰਾਜੈਕਟ ਸਿਰੇ ਚੜ੍ਹਦਾ ਹੈ। ਮਾਨਵੀ ਸਰੀਰ ਨੂੰ ਸਿਧਾਇਆ ਜਾਣਾ ਸਿਰੇ ਲਗਦਾ ਹੈ। ਜ਼ੋ ਵਿਅਕਤੀ ਆਪਣੇ ਆਪ ਨੂੰ ਪ੍ਰਚੱਲਤ ਪ੍ਰਬੰਧ ਅਨੁਸਾਰ ਢਾਲ ਕੇ ਤਾਰਕਿਕ ਵਿਵਹਾਰ ਕਰਦਾ ਹੈ ਭਾਵ ਆਪਣੀਆਂ ਦੇਹ ਮੂਲਕ ਆਦਿਮ ਪ੍ਰਵਿਰਦੀਆਂ ਦੇ ਜਜ਼ਬਿਆਂ ਨੂੰ ਮਨ/ਬੁੱਧੀ ਦੀ ਅਗਵਾਈ ਹੇਠ ਪ੍ਰਵਾਨਤ ਸੰਸਥਾ ਰਾਹੀਂ ਪੂਰਦਾ ਹੈ, ਉਹੀ ਵਿਅਕਤੀ (ਵਿਅਕਤੀ) ਭਾਵ ਸਾਧਾਰਨ ਆਦਮੀ ਮੰਨਿਆ ਜਾਂਦਾ ਹੈ। ਉਤਰ ਆਧੁਨਿਕਤਾ ਦਾ ਯੁੱਗ ਵਿਗਿਆਨੀ ਕਾਢਾਂ ਦੇ ਨਾਲ ਨਾਲ ਮਨੁੱਖੀ ਬੁੱਧੀ ਦੇ ਵਿਕਾਸ ਦੀ ਗੱਲ ਕਰਦਾ ਹੈ।ਇਸ ਯੁੱਗ ਵਿਚ ਮਨੁੱਖੀ ਸੋਚ ਅਤੇ ਸਮਝ ਨੂੰ ਮਸ਼ੀਨੀ ਤਾਕਤ ਅਤੇ ਸਰੀਰਕ ਤਾਕਤ ਤੋਂ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਆਧੁਨਿਕ ਯੁੱਗ ਵਿਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਜਿਸ ਨਾਲ ਉਦਯੋਗੀਕਰਨ ਹੋਣ ਕਰਕੇ ਉਤਪਾਦਨ ਵਿਚ ਵੀ ਬਹੁਤ ਵਾਧਾ ਹੋਇਆ ਜਿਸ ਕਰਕੇ ਇਸ ਯੁੱਗ ਵਿਚ ਮਸ਼ੀਨੀ ਸ਼ਕਤੀ ਤੇ ਮਨੁੱਖੀ ਸਰੀਰਕ ਤਾਕਤ ਦੇ ਸੁਮੇਲ ਨੂੰ ਹੀ ਸਭ ਤੋਂ ਵੱਧ ਮਹੱਤਤਾ ਦਿੱਤੀ ਗਈ ਪਰ ਉਤਰ ਆਧੁਨਿਕ ਯੁੱਗ ਵਿਚ ਇਨ੍ਹਾਂ ਦੋਹਾਂ ਸ਼ਕਤੀਆਂ ਨੂੰ ਸੰਕੈਡਰੀ ਮਨ ਕੇ ਗਿਆਨ ਦੀ ਸ਼ਕਤੀ ਨੂੰ ਪ੍ਰਾਇਮਰੀ ਸ਼ਕਤੀ ਸਮਝਿਆ ਜਾਂਦਾ ਹੈ।ਇਸ ਕਰਕੇ ਇਸ ਯੁੱਗ ਵਿਚ ਇਨਡਸਟਰੀ ਦਾ ਥਾਂ Tagging ਪ੍ਰਾਇਮਰੀ ਬਣ ਜਾਂਦੀ ਹੈ। ਔਰਤ ਪ੍ਰਸੰਗ :- ਪੱਛਮੀ ਪ੍ਰਸੰਗ ਵਿਚ ਸਭ ਤੋਂ ਵੱਧ ਮਹੱਤਤਾ ਔਰਤਾਂ ਨੂੰ ਮਿਲੀ ਭਾਵੇਂ ਆਧੁਨਿਕਤਾਵਾਦ ਨੇ ਔਰਤ ਨੂੰ ਮੱਧਕਾਲੀ ਜਕੜਬੰਦਾਂ ਤੋਂ ਆਜ਼ਾਦ ਕੀਤਾ ਸੀ ਪਰ ਉਸ ਨੇ ਉਸਨੂੰ ਪੂਰਾ ਮਨੁੱਖ ਸਮਝਣ ਦੀ ਥਾਂ ਕਾਮ- ਵਸਤੂ ਵਿਚ ਬਦਲ ਦਿੱਤਾ। ਟੌਰਤ ਨੂੰ ਬਾਹਰੀ ਰੂਪ ਵਿਚ ਆਜ਼ਾਦ ਕਰ ਦਿੱਤਾ ਪਰ ਉਸ ਦੀ ਦੇਹੀ ਉਪਰ ਪੂੰਜੀਵਾਦ ਨੇ ਅੰਤਰ-ਲੇਖਣ ਸ਼ੁਰੂ ਕਰ ਦਿੱਤਾ। ਆਧੁਨਿਕ ਕਾਲ ਵਿਚ ਔਰਤ ਨੂੰ ਮਰਦ ਬਨਾਉਣ ਦੀ ਕੋਸ਼ਿਸ਼ ਕੀਤੀ ਗਈੇ। ਔਰਤ ਨੂੰ ਔਰਤ ਵਜੋਂ ਮਾਨਤਾ ਨਹੀਂ ਦਿੱਤੀ ਗਈ ਸਗੋਂ ਉਸ ਨੂੰ ਮਰਦ ਮਾਪਾਂ ਤੇ ਪਰਖਿਆ ਗਿਆ। ਉਹ ਜਿੰਨਾ ਕੁ ਮਰਦ ਗੁਣਾਂ ਵੱਲ ਝੁਕਦੀ ਸੀ ਓਨੀ ਕੁ ਉਸ ਨੂੰ ਮਾਨਤਾ ਮਿਲ ਜਾਂਦੀ ਸੀ। ਔਰਤ ਨੂੰ ਘਰਾਂ ਵਿਚੋਂ ਕੱਢਕੇ ਜੇ ਫੈਕਟਰੀਆਂ/ ਦਫਤਰਾਂ ਵਿਚ ਕੰਮ ਦਿੱਤਾ ਗਿਆ ਤਾਂ ਉਸਨੂੰ ਮਰਦ ਵਰਕਰਾਂ ਨਾਲ ਤੁਲਨਾ ਵਿਚ ਰੱਖ ਕੇ ਵੇਖਿਆ ਗਿਆ।ਨਾਰੀਵਾਦ ਨੇ ਪਹਿਲੀ ਵਾਰ ਔਰਤਾਂ ਨੂੰ ਦੂਜੈ ਤੋਂ ਬਰਾਬਰ ਸਥਾਨ ਦੁਆਉਣ ਦੀ ਗੱਲ ਕੀਤੀ ਅਤੇ ਉਨ੍ਹਾਂ ਨੇ ਮਾਨਵੀ ਕਦਰ ਮਿਣਨ ਦਾ ਪੈਮਾਨਾ ਵੀ ਔਸਤ ਮਰਦ ਦੀ ਥਾਵੇਂ ਔਸਤ ਔਰਤ ਨੂੰ ਮਿਣਨ ਦਾ ਰੱਖਿਐ। ਉਨ੍ਹਾਂ ਨੇ ਸਮੁੱਚੇ ਮਰਦਾਵੇਂ ਚਿਹਨ ਪ੍ਰਬੰਧ ਨੂੰ ਬਦਲਣ ਦੀ ਗੱਲ ਕੀਤੀ ਅਤੇ ਨਿਰੋਲ ਮਰਦਾਵੇਂ ਕੇਂਦਰ ਨੂੰ ਵੰਗਾਰਿਆ ਅਤੇ ਸਮਾਨਾਂਤਰ ਔਰਤ ਕੇਂਦਰ ਦੀ ਸਥਾਪਨਾ ਕਰਨ ਵਿਚ ਯੋਗਦਾਨ ਪਾਇਆ। ਇੰਜ ਉਤਰ ਆਧੁਨਿਕਵਾਦ ਅਤੇ ਨਾਰੀਵਾਦ ਦੋਨੋ ਨਾਲੋ ਨਾਲ ਵਧੀਆਂ ਫੁੱਲੀਆਂ ਅਤੇ ਇਕ ਕੇਂਦਰੀ ਪੁਰਸ਼ ਸਭਿਆਚਾਰ ਦੀ ਥਾਂ ਔਰਤ-ਮਰਦ ਦੇ ਸਮਾਨਾਂਤਰ ਕੇਂਦਰਾਂ ਵਾਲੇਂ ਸਭਿਆਚਾਰ ਦੀ ਸਿਰਜਣਾ ਕੀਤੀ। ਵਿਗਿਆਨ/ਕੁਦਰਤ:- ਉਤਰ ਆਧੁਨਿਕਤਾ ਨੇ ਕੁਦਰਤ ਦੀ ਅੰਨ੍ਹੀ ਲੁੱਟ ਕਰਨ ਵਾਲੀ ਵਿਗਿਆਨਵਾਦੀ ਵਿਚਾਰਧਾਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਵਿਗਿਆਨ ਵਿਰੋਧ ਦੇ ਪਿੱਛੇ ਬੁਨਿਆਦੀ ਤਰਕ ਵਿਗਿਆਨ ਰਾਹੀਂ ਮਨੁੱਖ ਵੱਲੋਂ ਕੁਦਰਤ ਦੀ ਅੰਨ੍ਹੀ ਲੁੱਟ ਹੈ। ਇਤਿਹਾਸਕ ਪਦਾਰਥਵਾਦ ਨੇ ਇਸ ਪਾਸੇ ਆਪਣੀਆਂ ਦਲੀਲਾਂ ਜੁਟਾਂਈਆਂ ਸਨ ਕਿ ਮਨੁੱਖ ਦਾ ਵਿਕਾਸ ਕੁਦਰਤ ਵਿਰੁੱਧ ਸੰਘਰਸ਼ ਵਿਚੋਂ ਹੀ ਰੂਪਮਾਨ ਹੋਣਾ ਹੈ। ਇਸ ਵਿਚਾਰਧਾਰਾ ਅਨੁਸਾਰ ਮਨੁੱਖ ਨੇ ਆਪਣੇ ਜਿਉਂਦੇ ਰਹਿਣ ਦੇ ਸੰਘਰਸ਼ ਵਿਚ ਕੁਦਰਤ ਦੀ ਲਾਜ਼ਮੀ ਲੁੱਟ-ਖਸੁੱਟ ਕਰਨੀ ਹੈ।ਸਿੱਟੇ ਵਜੋਂ ਵਾਤਾਵਰਨ ਵਿਚ ਵਿਗਾੜ ਆ ਗਿਆ, ਇਸ ਕਰਕੇ ਉਤਰ-ਆਧੁਨਿਕਵਾਦੀ ਕੁਦਰਤ ਨਾਲ ਵਿਰੋਧ ਥਾਪਣ ਦੇ ਉਲਟ ਹਨ।ਉਨ੍ਹਾਂ ਅਨੁਸਾਰ ਕੁਦਰਤ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਤਿਹਾਸ ਦਾ ਅੰਤ:- ਉਤਰ-ਆਧੁਨਿਕਤਾ ਨੇ ਜਿਥੇ ਹੋਰ ਬਹੁਤ ਸਾਰੇ ਅੰਤਾਂ ਦੀ ਘੋਸ਼ਣਾ ਕੀਤੀ ਹੈ, ਉਥੇ ਇਤਿਹਾਸ ਦਾ ਅੰਤ ਸਭ ਤੋਂ ਵੱਧ ਵਾਦ-ਵਿਵਾਦ ਦਾ ਕਾਰਨ ਬਣਿਆ ਹੈ ਇਨਸਾਈਕਲੋਪੀਡੀਆ ਆਫ ਪੋਸਟ ਮਾਡਰਨਿਜ਼ਮ ਵਿਚ ਇਸ ਸੰਕਲਪ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ਇਤਿਹਾਸ ਦਾ ਅੰਤ ਇਤਿਹਾਸ ਵੱਡੀਆਂ ਸਮਾਜਿਕ ਤਬਦੀਲੀਆਂ ਦਾ ਵਿਕਾਸ ਰੁਖ ਨਿਰਧਾਰਤ ਕਰਨ ਵਾਲੇ ਵਿਚਾਰ ਦਾ ਖਾਤਮਾ ਹੈ। ਉਤਰ ਆਧੁਨਿਕਤਾ ਨੇ ਇਤਿਹਾਸ ਉਪਰ ਹਮਲਾ ਕਈ ਪਾਸਿਆਂ ਤੋਂ ਕੀਤਾ ਕਿਉਂਕਿ ਆਧਨਿਕ ਸੋਚ ਵਿਚ ਇਤਿਹਾਸ ਇਕ ਤਬਦੀਲੀ ਦੀ ਤਾਕਤ ਵਜੋਂ ਅਤੇ ਪ੍ਰਗਤੀ ਦੇ ਲਕੀਰੀ ਪਸਾਰ ਦੋਹਾਂ ਵਜੋਂ ਹਾਜ਼ਰ ਸੀ ਜਿਸ ਅਧੀਨ ਮਨੁੱਖੀ ਸਮਾਜ ਅਤੀਤ ਦੇ ਕਿਸੇ ਆਦਿ ਬਿੰਦੁ ਤੋਂ ਭਵਿੱਖ ਦੀ ਕਿਸੇ ਕਲਪਿਤ ਮੰਜ਼ਲ ਵੱਲ ਨਿਰੰਤਰ ਵਧਦਾ ਸੀ।ਇੰਜ ਵੀ ਕਿਹਾ ਜਾ ਸਕਦਾ ਹੈਕਿ ਜੀਵ ਵਿਕਾਸ ਦੇ ਅਨੁਰੂਪੀ ਹੀ ਸਮਾਜਕ ਸੰਸਥਾਵਾਂ ਦਾ ਵਿਕਾਸ ਮਾਰਗ ਵੀ ਉਲੀਕਿਆ ਜਾਂਦਾ ਰਿਹਾ। ਸਾਰੀ ਹੀ ਆਧੁਨਿਕ ਸੋਚ ਵਿਚ ਇਤਿਹਾਸ ਦਾ ਲਕੀਰੀ ਪ੍ਰਗਤੀ ਪਸਾਰ ਮਾਨਤਾ ਪ੍ਰਾਪਤ ਸੀ ਪਰ ਮਾਰਕਸਵਾਦੀ ਸੋਚ ਵਿਚ ਤਾਂ ਇਹ ਇਕ ਚਾਲਕ ਸ਼ਕਤੀ ਵੀ ਸੀ। ਇਤਿਹਾਸ ਦੀ ਆਧੁਨਿਕਵਾਦੀ ਧਾਰਨਾ ਨੂੰ ਵਖ ਵਖ ਪਾਸਿਉਂ ਚੁਣੌਤੀ ਮਿਲਣੀ ਸ਼ੁਰੂ ਹੋਈ। ਇਕ ਪਾਸਿਉ਼ਂ ਤਾਂ ਇਤਿਹਾਸ ਉਪਰ ਹਮਲਾ ਹੇਡਨ ਵਾਈਟ ਨੇ ਕੀਤਾ ਜਿਸ ਅਨੁਸਾਰ ਇਤਿਹਾਸ ਲੇਖਣ, ਗਲਪ ਲੇਖਣ ਵਰਗਾ ਹੀ ਹੁੰਦਾ ਹੈ।ਇਤਿਹਾਸ ਲੇਖਣ ਵਿਚ ਤੱਥਾਂ ਨਾਲੋਂ ਤੱਥਾਂ ਦੀ ਵਿਆਖਿਆ ਵਧੇਰੇ ਮਹੱਤਵ ਰਖਦੀ ਹੈ। ਇੰਜ ਉਸ ਨੇ ਇਤਿਹਾਸ ਦੀ ਵਸਤੂਮੁਖਤਾ ਨੂੰ ਮਾਨਸਿਕ ਸੰਕਲਪਨਾ ਤਕ ਸੀਮਤ ਕਰ ਦਿੱਤਾ। ਇਤਿਹਾਸ ਉਪਰ ਦੂਜੇ ਪਾਸਿਉਂ ਹਮਲਾ ਅਮਰੀੀ ਵਿਦਵਾਨ ਫਰਾਂਸਿਸ ਫੂਕੋਯਾਮਾ ਨੇ ਕੀਤਾ। ਉਸ ਨੇ ਹੀਗਲ ਦੀਆਂ ਧਾਰਨਾਵਾਂ ਬਾਰੇ ਅਲੈਗਜੈਂਡਰ ਕੋਜ਼ੀਵ ਦੀਆਂ ਵਿਆਖਿਆਵਾਂ ਨੂੰ ਆਧਾਰ ਬਣਾ ਕੇ ਇਤਿਹਾਸ ਦੇ ਅੰਤ ਦੀ ਘੋਸ਼ਣਾ ਕੀਤੀ। ਉਸ ਦੀਆਂ ਧਾਰਨਾਵਾਂ ਦਾ ਸਿੱਧਾ ਨਿਸ਼ਾਨਾ ਕਾਰਲ ਮਾਰਕਸ ਦੀ ਇਤਿਹਾਸ ਬਾਰੇ ਸਮਝ ਹੈ।ਇਕ ਪਾਸੇ ਉਹ ਇਤਿਹਾਸ ਦੀ ਚਾਲਕ ਸ਼ਕਤੀ ਵਜੋਂ ਪੈਦਾਵਾਰੀ ਸਾਧਨਾ ਤੇ ਕਬਜ਼ੇ ਲਈ ਚੱਲ ਰਰਹੇ ਜਮਾਤੀ ਸੰਘਰਸ਼ ਨੂੰ ਨਿਕਾਰਦਾ ਹੈ, ਦੂਸਰੇ ਪਾਸੇ ਉਹ ਉਦਾਰਵਾਦੀ ਜਮਹੂਰੀਅਤ ਨੂੰ ਮਨੁੱਖੀ ਸਮਾਜ ਦਾ ਆਖਰੀ ਪੜਾਅ ਮੰਨਦਾ ਹੈ। ਲਿੰਡਾ ਅਨੁਸਾਰ ਉਤਰ-ਆਧੁਨਿਕਵਾਦੀ ਜਦੋਂ ਇਤਿਹਾਸ ਦੀ ਮਾਨਵਵਾਦੀ ਧਾਰਨਾ ਨੂੰ ਚੈਲਿੰਜ ਕਰਦੇ ਹਨ ਤਾਂ ਉਨ੍ਹਾਂ ਦਾ ਮੰਤਵ ਇਸ ਦੇ ਅੰਦਰ ਛੁਪੀ ਅੰਤਰਮੁਖਤਾ ਦੀ ਧਾਰਨਾ ਨੂੰ ਚੁਣੌਤੀ ਦੇਣਾ ਹੁੰਦਾ ਹੈ।ਇਸ ਪ੍ਰਕਾਰ ਉਤਰ-ਆਧਨਿਕ ਚਿੰਤਨ ਦੀ ਰੋਸ਼ਨੀ ਵਿਚ ਇਤਿਹਾਸ ਅਤੇ ਇਤਿਹਾਸਕਾਰੀ ਬਾਰੇ ਪੁਨਰ-ਚਿੰਤਨ ਆਰੰਭ ਹੋਇਆ ਹੈ। fਸZਟਾ:- ਉਪਰੋਕਤ ਚਰਚਾ ਵਿਚ ਇਹ ਦਰਸਾਇਆ ਗਿਆ ਹੈ ਕਿ ਉੱਤਰ ਆਧੁਨਿਕਤਾ ਅੰਗਰੇਜੀ ਦੇ ਸੰਕੇਤਕ-ਪਦ (Post-Modernity) ਦਾ ਸਮਾਨਾਰਥੀ ਹੈ।ਇਹ ਇਕ ਉੱਤਰ-ਰੂਪ ਹੈ। ਇਸ ਦੇ ਹੋਂਦ ਵਿਚ ਆਉਂਣ ਨਾਲ ਕਈ ਨਵੀਆਂ ਤਬਦੀਲੀਆਂ ਵਾਪਰੀਆਂ ।ਉਤਰ ਆਧੁਨਿਕਤਾ ਦੇ ਸਿਧਾਂਤ ਆਧੁਨਿਕਤਾ ਨਾਲੋਂ ਵੱਖਰੇ ਹਨ ਉਤਰ ਆਧੁਨਿਕਤਾ ਨੇ ਅਨਿਸ਼ਚਿਤਤਾ, ਸਥਾਨੀਕਰਨ, ਗਿਆਨ ਆਦਿ ਸੰਕਲਪਾ ਨੂੰ ਆਪਣੇ ਸਿਧਾਂਤ ਬਣਾਇਆ। ਇਸ ਤੋਂ ਇਲਾਵਾਂ ਉਤਰ ਆਧੁਨਿਕ ਯੁੱਗ ਵਿਚ ਮਹਾਂਬਿਰਤਾਤਾਂ ਦਾ ਅੰਤ ਹੰ[ਦਾ ਹੈ ਮਸ਼ੀਨੀ ਸ਼ਕਤੀ ਅਤੇ ਸਰੀਰਕ ਸ਼ਕਤੀ ਦੀ ਥਾਂ ਬੁੱਧੀ ਦੀ ਸ਼ਕਤੀ ਨੂੰ ਜ਼ਿਆਦਾ ਮਹੱਤਤਾ ਦਿੱਤੀ ਔਰਤ ਦੀ ਸਥਿਤੀ ਦੇ ਪ੍ਰਸੰਗ ਨੂੰ ਉਭਾਰਿਆ ਹੈ ਅਤੇ ਇਤਿਹਾਸ ਦੇ ਅੰਤ ਨੂੰ ਵੀ ਪ੍ਰਗਟ ਕੀਤਾ ਗਿਆ ਹੈ।
ਹਵਾਲੇ-(ਉਤਰ ਆਧਨਿਕਤਾ ਅਤੇ ਪੰਜਾਬੀ ਕਵਿਤਾ)- ਡਾ. ਵਨੀਤਾ
(ਉਤਰ ਆਧਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ) ਡਾ. ਆਤਮ ਰੰਧਾਵਾ ਉਤਰ ਆਧੁਨਿਕਤਾ- ਡਾ. ਰਾਜਿੰਦਰ ਪਾਲ ਸਿੰਘ
ਰੋਲ ਨੰ-120162121
ਸ਼ੈਸਨ 2012-13