User:Satveer pannu
Appearance
ਕਿਰਤੀ : ਇਹ ਪੱਤ੍ਰ ਜਨਵਰੀ ਸੰਨ 1925 ਈ. ਵਿਚ ਸਰਦਾਰ ਸੋਹਨ ਸਿੰਘ ‘ਜੋਸ਼' ਤੇ ਅਰਜਨ ਸਿੰਘ ‘ਗੜ੍ਹਗੱਜ’ ਦੇ ਜਤਨਾਂ ਨਾਲ ਪ੍ਰਕਾਸ਼ਿਤ ਹੋਣ ਲੱਗਾ। ‘ਜੋਸ਼' ਤੇ ਗੜ੍ਹਗੱਜ ਹੋਰੀ ਪਹਿਲਾਂ ਕੱਟੜ ਅਕਾਲੀ ਸਨ, ਪਰ ਫੇਰ ਕਮਯੂਨਿਸਟ (ਸਾਮਵਾਦੀ) ਬਣ ਗਏ, ਇਸ ਲਈ ਕਮਯੂਨਿਸਟ ਅਥਵਾ ਸਾਮਵਾਦੀ ਖ਼ਿਆਲਾਂ ਦਾ ਪ੍ਰਚਾਰ ਕਰਨ ਵਾਲਾ ਪੰਜਾਬੀ ਵਿਚ ਇਹ ਸਭ ਤੋਂ ਪਹਿਲਾ ਪੱਤ੍ਰ ਸੀ, ਜੋ ਕਈ ਵੇਰ ਕਾਫ਼ੀ ਰਾਜਨੀਤਿਕ ਔਕੜਾਂ ਦਾ ਮੁਕਾਬਲਾ ਕਰਨ ਦੇ ਬਾਵਜੂਦ ਸੰਨ 1930 ਤਕ ਲਗਾਤਾਰ 6 ਸਾਲ ਚਲਦਾ ਰਿਹਾ। ਫੇਰ ਸੰਨ 1930 ਈ. ਵਿਚ ਇਸ ਦਾ ਫਾਸੀ ਅੰਕ ਪ੍ਰਕਾਸ਼ਿਤ ਹੋਣ ਤੇ ਇਹ ਪੱਤ੍ਰ ਬੰਦ ਹੋ ਗਿਆ। ਇਹ ਪੱਤ੍ਰ ਓਅੰਕਾਰ ਪ੍ਰੈਸ, ਅੰਮ੍ਰਿਤਸਰ ਵਿਚੋਂ ਛਪਦਾ ਸੀ।