User:Dssekha
"ਦਵਿੰਦਰ ਸਿੰਘ ਸੇਖਾ"
ਦਵਿੰਦਰ ਸਿੰਘ ਸੇਖਾ ਪੰਜਾਬੀ ਲੇਖਕ ਹਨ ਜੋ ਨਾਵਲ ਅਤੇ ਕਹਾਣੀਆਂ ਲਿਖਦੇ ਹਨ। ਉਨ੍ਹਾਂ ਦਾ ਪਹਿਲਾ ਨਾਵਲ ਉਦੋਂ ਛਪਿਆ ਜਦੋਂ ਉਹ ਸਤਾਰਾਂ ਸਾਲ ਦੇ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਨ।
ਜੀਵਨ
ਦਵਿੰਦਰ ਸਿੰਘ ਸੇਖਾ ਦਾ ਜਨਮ 25 ਦਸੰਬਰ 1958 ਵਿੱਚ ਮੋਗਾ ਜ਼ਿਲ੍ਹਾ ਦੇ ਪਿੰਡ ਸੇਖਾ ਕਲਾਂ ਵਿਖੇ ਹੋਇਆ। ਉਸ ਦੀ ਉਮਰ ਪੰਜ ਸਾਲ ਦੀ ਸੀ ਜਦੋਂ ਉਹ ਲੁਧਿਆਣਾ ਸ਼ਹਿਰ ਵਿਚ ਵਸ ਗਏ। ਉਸ ਨੇ ਲੁਧਿਆਣਾ ਦੇ ਜੀ ਜੀ ਐਨ ਖਾਲਸਾ ਕਾਲਜ ਤੋਂ ਗਰੈਜੂਏਟ ਦੀ ਡਿਗਰੀ ਪੰਜਾਬੀ ਆਨਰਜ਼ ਨਾਲ ਯੂਨੀਵਰਸਿਟੀ 'ਚੋਂ ਪਹਿਲੇ ਸਥਾਨ ਤੇ ਰਹਿ ਕੇ ਪ੍ਰਾਪਤ ਕੀਤੀ। ਲੁਧਿਆਣਾ ਵਿਚ ਹੀ ਉਨ੍ਹਾਂ ਦਾ ਹੌਜਰੀ ਦਾ ਕਾਰੋਬਾਰ ਹੈ। ਹੁਣ ਉਹ ਆਪਣੇ ਕੰਮ ਤੋਂ ਰਿਟਾਇਰ ਹੋ ਚੁੱਕੇ ਹਨ। ਸਾਹਿਤ ਰਚਨਾ ਦੇ ਨਾਲ ਉਹ ਮਾਸਿਕ ਆਨਲਾਈਨ ਪੱਤਰਿਕਾ www.punjabimaa.com ਦੀ ਸੰਪਾਦਨਾ ਵੀ ਕਰਦੇ ਹਨ। ਉਸ ਦਾ ਵਿਆਹ ਸਤਵਿੰਦਰ ਕੌਰ ਨਾਲ ਹੋਇਆ। ਉਸ ਦੇ ਤਿੰਨ ਬੱਚੇ ਹਨ, ਇੱਕ ਬੇਟਾ ਅਤੇ ਦੋ ਬੇਟੀਆਂ। ਇਕ ਬੇਟੀ ਕਨੇਡਾ, ਦੂਜੀ ਬੇਟੀ ਅਮਰੀਕਾ ਸੋਹਣੀ ਜ਼ਿੰਦਗੀ ਜਿਉਂ ਰਹੀਆਂ ਹਨ। ਬੇਟਾ ਲੁਧਿਆਣਾ ਵਿਖੇ ਕਾਰੋਬਾਰ ਸੰਭਾਲ ਰਿਹਾ ਹੈ।
ਰਚਨਾਵਾਂ
ਵਧਾਈਆਂ (ਨਾਵਲ) 1976
ਕਾਤਲ ਫਰਿਸ਼ਤੇ (ਕਹਾਣੀਆਂ) 1978
ਪਹੁ ਫੁਟਾਲਾ (ਨਾਵਲ) 1999
ਤੀਜੀ ਅਲਵਿਦਾ (ਨਾਵਲ) 2000
ਸਤਲੁਜ ਤੋਂ ਨਿਆਗਰਾ ਤਕ (ਸਫਰਨਾਮਾ)
ਅਭਿਨੰਦਨ ਗ੍ਰੰਥ-ਹਰਬੀਰ ਸਿੰਘ ਭੰਵਰ (ਸੰਪਾਦਨ) 2021