Jump to content

User:Bhai Behlo Ji

From Wikipedia, the free encyclopedia

[1] Sites About Bhai Behlo Ji

         ( ਆਪਨੇ ਵੱਡੇ-ਵਡੇਰੇ  ਭਾਈ  ਬਹਿਲੋ ਜੀ ਦੇ ਜੀਵਨ ਵਾਰੇ ਕੁਝ ਲਿਖਣ ਦਾ ਇੱਕ ਨਿਮਾਣਾ ਜ‌ਿਹਾ ਯਤਨ ਕੀਤਾ ਹੈ.. ਉਮੀਦ ਹੈ ਕੇ ਆਪ ਨੂੰ ਪਸੰਦ ਆਵੇਗਾ... ਕਿਸੇ ਲਈ ਗਲਤੀ ਲਈ ਮਾਫ਼ੀ ਚਹੁੰਦਾ ਹਾਂ... GURI SIDHU )
                                     (ਸਰੋਤ : ਜੀਵਨ ਕਥਾ ਭਾਈ ਬਹਿਲੋ ਜੀ by ਅਮਰਜੀਤ ਸਿੰਘ ਧੰਜਲ M.A.)
             
   ਮਹਾਂ ਪੁਰਖ ਸਭ ਦੇ ਸਾਂਝੇ ਹੁੰਦੇ ਹਨ । ਓਹਨਾ ਦਾ ਉਪਦੇਸ਼ ਵੀ ਸਰਭ ਸਾਂਝਾ ਹੁੰਦਾ ਹੈ। ਮਹਾਂ ਪੁਰਖਾਂ ਦੇ ਚਰਨਾ ਦੀ ਧੂੜ ਵੀ ਅਤਿ ਪਵਿਤਰ ਹੁੰਦੀ ਹੈ ।
             ਐਸੇ ਹੀ ਇੱਕ ਮਹਾਂ ਪੁਰਖ ਸਨ ਭਾਈ ਬਹਿਲੋ ਜੀ ਜਿੰਨਾ ਨੇ ਪੰਚਮ  ਗੁਰੂ ਅਰਜੁਨ ਦੇਵ ਜੀ ਤੋਂ ਗੁਰਸਿਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿਚ ਨਾਮ ਦੇ ਛਿੱਟੇ ਮਾਰੇ , ਸਾਂਝਾ ਉਪਦੇਸ਼ ਦਿੱਤਾ ਤੇ ਇਲਾਕੇ ਨੂੰ ਸਖੀ ਸਰਵਰ ਦੇ ਪ੍ਰਭਾਵ ਤੋਂ ਮੁਕਤ ਕਰਵਾਏਆ। 
            ਮਾਲਵੇ ਦੇ ਜਿਲਾ ਮਾਨਸਾ ਵਿਖੇ ਇੱਕ ਪਿੰਡ ਹੈ ਫਫੜੇ ਭਾਈ ਕੇ। ਇਹ ਪਿੰਡ ਪਹਿਲਾਂ ਪਟਿਆਲਾ ਰਿਆਸਤ ਵਿਚ ਸੀ।ਏਸ ਸੁਭਾਗੇ ਪਿੰਡ ਵਿਚ ਚੋਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਨੂੰ ਭਾਈ ਬਹਿਲੋ  ਜੀ ਦਾ ਜਨਮ ਹੋਇਆ। ਕੁਝ ਵਿਦਵਾਨਾ ਨੇ ਓਹਨਾ ਦਾ ਗੋਤ ਸੰਧੂ ਵੀ ਲਿਖਿਆ ਪਰ ਪਿੰਡ ਭਾਈ ਭਾਗਤਾ , ਭਾਈ ਫਫੜੇ , ਸੇਲ੍ਬ੍ਰਾਹ, ਚੱਕ ਭਾਈ ਕਾ ਆਦਿ ਪਿੰਡਾ ਚ ਵਸਦੇ ਓਹਨਾ ਦੇ ਵੰਸ ਪਰਿਵਾਰ ਆਪਣਾ ਗੋਤ ਸਿੱਧੂ ਲਿਖਦੇ ਹਨ , ਸੋ ਓਹਨਾ ਦਾ ਵੀ ਗੋਤ ਸਿੱਧੂ ਲਿਖਣਾ ਬਿਲਕੁਲ ਠੀਕ ਹੈ ।
            ਭਾਈ ਬਹਿਲੋ ਜੀ ਦਾ ਪਰਿਵਾਰ ਇੱਕ ਮੁਸਲਿਮ ਪੀਰ ਸਖੀ ਸਰਵਰ  ਦਾ ਉਪਾਸ਼ਕ ਸੀ। ਸੁਰੂ ਸੁਰੂ ਵਿਚ ਆਪ ਜੀ ਵੀ ਓਹਨਾਂ ਤੋ ਬਹੁਤ ਪ੍ਰਭਾਵਿਤ ਸੀ। ਪਰ ਸੰਮਤ 1640 ਵਿਚ ਆਪ ਜੀ ਆਮ੍ਰਿੰਤ੍ਸਰ ਗਏ, ਓਥੇ ਹੀ ਆਪਜੀ ਦਾ ਮਿਲਾਪ ਸ਼੍ਰੀ ਗੁਰੂ ਅਰਜੁਨ ਦੇਵ ਜੀ ਨਾਲ ਹੋਇਆ। ਗੁਰੂ ਜੀ ਓਸ ਸਮੇਂ ਰਾਮਦਾਸ ਸਰੋਵਰ ਦੀ ਸੇਵਾ ਕਰਵਾ ਰਹੇ ਸੀ । ਗੁਰੂ ਜੀ ਦੇ ਦਰਸ਼ਨ ਕਰ ਕੇ ਆਪ ਦੇ ਮਨ ਦੇ ਡੂੰਘਾ ਪ੍ਰਭਾਵ ਪਿਆ । ਗੁਰੂ ਜੀ ਦੇ ਦਰਸ਼ਨਾ ਚੋ ਆਪ ਜੀ ਨੂ ਪ੍ਰਤਖ ਹਰ ਦੇ ਦਰਸ਼ਨ ਹੋਏ। ਆਪ ਜੀ ਨੇ ਜੀਵਨ ਦੇ ਸਾਰੇ ਸੁਖ ਤਿਆਗ ਕੇ ਗੁਰੂ ਜੀ ਸਿੱਖਿਆ ਅਨੁਸਾਰ ਜੀਵਨ ਜੀਊਣ ਦਾ  ਸੰਕਲਪ ਲਿਆ। ਅੰਮ੍ਰਿਤਸਰ ਵਿਚ ਆਪਜੀ ਸਰੋਵਰ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ ਨਾਲ ਗੁਰੂ ਜੀ ਦੇ ਦਰਸ਼ਨਾਂ ਦੀ ਵੀ ਮੌਜ ਮਾਣਦੇ ਰਹੇ ।
                 ਫਿਰ ਸਰੋਵਰ ਲੈ ਇੱਟਾਂ ਦੀ ਜਰੂਰਤ ਪਈ ਤੇ ਆਪ ਜੀ ਆਵੇਆ ਦੀ ਸੇਵਾ ਵਿਚ ਜੁਟ ਗਏ। ਇੱਕ ਦੀ ਸੇਵਾ ਕਰਦੇ ਕਰਦੇ ਆਪ ਜੀ ਨੂੰ ਇੱਕ ਘੁਮਿਆਰ ਨੇ ਦੱਸ‌ਿਆ ਕੇ ਆਵੇ ਵਿਚ ਜੇਕਰ ਕੂੜਾ-ਕਰਕਟ ਤੇ 'ਗੰਦਾ ਮੈਲਾ' ਪਾਏਆ ਜਾਵੇ ਤਾਂ ਇੱਟਾਂ ਵਧੀਆ ਪੱਕਦੀਆ ਹਨ। ਆਪ ਜੀ ਨੇ ਪੂਰੇ ਸ਼ਹਿਰ ਵਿਚੋਂ ਕੂੜਾ ਕਰਕਟ ਆਦਿ ਇੱਕਠਾ ਕਰ ਕੇ ਗੱਡੇ ਨਾਲ ਢੋ ਕੇ  ਆਵੇ  ਵਿਚ ਪਾਇਆ* (* ਵੇਖੋ ਉੱਪਰ ਤਸਵੀਰ ਚ- GURI ) ਜਦੋਂ ਗੁਰੂ ਜੀ ਦੀ ਹਾਜਰੀ ਵਿਚ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਲ ਇੱਟਾਂ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ । ਗੁਰੂ ਜੀ ਨੇ ਆਪ ਨੂੰ ਆਪਨੇ ਕੋਲ ਬੁਲਾਇਆ ਤੇ ਆਪਨੇ ਮੁਖਰਬਿੰਦ ਤੋ ਫਰਮਾਇਆ......
                                  ਕਬਹੁੰ ਤੁਮਰੋ ਬਚਨ ਨ ਟਲੇ।
                                  ਭਾਈ ਬਹਿਲੋ ! ਤੇਰੀ ਘਾਲ ਥਾਏ ਪਈ ਹੈ ।
                                  ਭਾਈ ਬਹਿਲੋ ! ਤੂੰ ਬੜੀ ਗਾਖੜੀ ਕਾਰ ਕਮਾਈ ਹੈ ।
                                  ਭਾਈ ਬਹਿਲੋ ! ਤੂੰ ਮੇਰੇ ਮਨ ਨੂ ਮੋਹ ਲਿਆ ਹੈ ।
                                  ਭਾਈ ਬਹਿਲੋ !ਤੂੰ ਮੇਰਾ ਹੋਇਆ ਹੈ ਤੇ ਮੈਂ ਤੇਰਾ ਹੋਇਆ ਹਾਂ।
                
              ਇਸਤੋਂ ਬਾਅਦ ਆਪ ਗੁਰੂ ਜੀ ਦੀ ਨਿਰੰਤਰ ਸੇਵਾ ਕਰਦੇ ਰਹੇ ।
               ਇੱਕ ਦਿਨ ਗੁਰੂ ਜੀ ਨੇ ਆਪ ਨੂੰ ਕੋਲ ਬੁਲਾਇਆ ਤੇ ਕਿਹਾ ਭਾਈ ਬਹਿਲੋ ਤੇਰੀ ਸੇਵਾ ਪਰਵਾਨ ਹੈ । ਤੇ ਹੁਣ ਤੂੰ ਆਪਨੇ ਪਿੰਡ ਫਫੜੇ ਜਾ ਅਤੇ ਮਾਲਵੇ 'ਚ ਸਿੱਖੀ ਦਾ ਪਰਚਾਰ ਕਰ । ਗੁਰੂ ਜੀ ਨੇ ਆਪ ਨੂੰ ਭਾਈ ਦਾ ਪਦ ਦਿੱਤਾ ਤੇ ਮਾਲਵੇ ਦਾ ਮੁਖੀਆ ਬਣਾ ਕੇ ਰਵਾਨਾ ਕੀਤਾ । ਗੁਰੂ ਜੀ ਦੇ ਬਚਨਾ ਅਨੁਸਾਰ ਆਪ ਆਪਨੇ ਪਿੰਡ ਫਫੜੇ ਆਏ ਤੇ ਇੱਕ ਪਲੰਘ ਤੇ ਬਿਰਾਜਮਾਨ ਹੋਏ।* (* ਇਹ ਪਲੰਘ ਅੱਜ ਵੀ ਫਫੜੇ ਭਾਈਕੇ ਵਿਖੇ ਸ਼ੁਸ਼ੋਭਤ ਹੈ।-- GURI ) ਇਥੋ ਹੀ ਆਪ ਜੀ ਨੇ ਸਿਖੀ ਦਾ ਪ੍ਰਚਾਰ ਆਰੰਭ ਕੀਤਾ ਤੇ ਲੋਕਾਂ ਨੂ ਗੁਰੂ ਦੇ ਚਰਨਾਂ ਨਾਲ ਜੋੜੇਆ। ਆਪ ਜੀ ਪ੍ਰਭਾਵ ਸਦਕਾ ਲੋਕ ਕਬਰਾਂ ਪੂਜਣੀਆ ਛੱਡ ਕੇ ਗੁਰਸਿੱਖ ਹੋਏ। ਆਪ ਜੀ ਨੇ ਵਰਤਮਾਨ  ਮਾਨਸਾ , ਫਰੀਦਕੋਟ ,ਨਾਭਾ , ਆਦਿ ਚ ਸਿਖੀ ਦਾ ਪ੍ਰਚਾਰ ਕੀਤਾ ।
           ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜੁਨ ਦੇਵ ਜੀ ਨੂ ਗ੍ਰਿਫਤਾਰ ਕਰ ਕੇ ਓਹਨਾਂ ਨੂੰ ਅਸਿਹ ਤੇ ਅਕਿਹ ਕਸ਼ਟ ਦੇ ਕੇ 30ਮਈ 1606  ਨੂੰ  ਸ਼ਹੀਦ ਕਰ ਦਿੱਤਾ । ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸ਼ਾਹਿਬ ਜੀ ਗੁਰਗੱਦੀ ਤੇ ਬਿਰਾਜ਼ਮਾਨ ਹੋਏ । ਆਪ ਜੀ ਪੇਹ੍ਲਾਂ ਵਾਂਗ ਹੀ ਗੁਰੂ ਦਰਸ਼ਨਾ ਲਈ ਆਓਂਦੇ ਤੇ ਮਾਲਵੇ ਤੋਂ ਮਾਇਆ ਤੇ ਰਸ਼੍ਦ ਇਕਠੀ ਕਰ ਲੈ ਆਓਂਦੇ । ਗੁਰੂ ਹਰਗੋਬਿੰਦ ਜੀ ਦੇ ਮੁਖੀ ਸਿਖਾ ਦੀ ਸੂਚੀ ਵਿਚ ਆਪਦਾ ਨਾਮ 56 ਨੰਬਰ ਤੇ ਸੀ। ਗੁਰੂ ਜੀ ਵੱਲੋਂ ਲੜੀ ਗਈ ਤੀਸਰੀ ਜੰਗ (ਮ੍ਹਿਰਾਜ਼ , ਬਠਿੰਡਾ ) ਵੇਲੇ ਰਸ਼੍ਦ ਪਹੁੰਚਾਉਣ ਦੀ ਸਾਰੀ ਜੁੰਮੇਵਾਰੀ ਆਪ ਜੀ ਨਿਭਾਈ।
           ਆਪ ਜੀ ਇੱਕ ਚੰਗੇ ਵਿਦਵਾਨ ਅਤੇ ਕਵਿ-ਰਸੀਆ ਹੋਣ ਕਰਕੇ ਚੰਗੇ  ਕਵੀ  ਵੀ ਸਨ। ਆਪ ਜੀ ਨੇ ਆਪ੍ਨੀਆ ਕਵਿਤਾਵਾਂ ਰਾਹੀਂ ਸਰਭ ਸਾਂਝਾ ਉਪਦੇਸ਼ ਦਿੱਤਾ । ਆਪ ਲਿਖਦੇ ਹਨ .....
                  ਤੇਗ ਕਹਤ ਹੈਂ ਹਿੰਦ ਜੋ  ,  ਤੁਰਕ ਕਹਤ ਸ਼ਮਸ਼ੀਰ 
                  ਬਹਿਲੋ ਫ਼ਰਕ ਨਹਿ , ਨਾਮ ਕਹਨ ਮੋ ਫੇਰ ....


                 ਹਿੰਦ ਕਹਤ ਗੁਰੂ ਹੈ , ਤੁਰਕ ਕਹਤ ਤਿਸ ਪੀਰ 
                 ਬਹਿਲੋ ਓਹੀ ਗੱਲ ਹੈ , ਭੇਤ ਆਬ ਅਰ ਨੀਰ ...


          ਭਾਈ ਬਹਿਲੋ ਨੇ ਜੀ ਨੇ ਲੱਗਭਗ 90 ਸਾਲ ਦੀ ਉਮਰ ਭੋਗੀ । 30 ਸਾਲ ਚ ਆਪ ਗੁਰੂ ਸਰਣੀਏ ਬਣੇ ਤੇ ਬਾਕੀ ਦੇ 60 ਸਾਲ ਸੇਵਾ-ਸਿਮਰਨ ਤੇ ਗੁਰਮਿਤ ਪ੍ਰਚਾਰ ਵਿਚ ਲੱਗੇ ਰਹੇ। ਆਪ ਜੀ ਨੇ ਬਹੁਤ ਸਾਰੇ ਲੋਕਾਂ ਨੂ ਗੁਰੂ ਚਰਨਾਂ ਨਾਲ ਜੋੜੇਆ। ਇਸ ਤਰਾਂ ਆਪ ਨਾਮ ਦੇ ਰਸੀਏ ਤੇ ਪੁਰਾਨ ਗੁਰਸਿਖ ਸੰਮਤ 1700 ਨੂ ਪ੍ਰਭੂ ਚਰਨਾ 'ਚ ਜਾ ਬਿਰਾਜੇ॥ 
         ਆਪ ਜੀ ਦੀ ਸੰਤਾਨ ਇਹਨਾ ਪਿੰਡਾ ਵਿਚ ਵਸਦੀ ਹੈ :---

੧. ਚੱਕ ਭਾਈ ਕਾ ,, ਰਾਇਕੋਟ .. (ਲੁਧਿਆਣਾ ) ੨. ਫਫੜੇ ਭਾਈ ਕੇ ,, ਮਾਨਸਾ, ੩. ਸੇਲ੍ਬ੍ਰਾਹ,, ਬਠਿੰਡਾ ੪. ਭਾਈ ਦੇਸਾ,, ਜਿਲਾ ਮਾਨਸਾ ੫. ਕੋਟ ਦੁੰਨਾ ,, ਬਰਨਾਲਾ ੬.ਭਾਈ ਭਗਤਾ ,, ਬਠਿੰਡਾ ੭.ਭਾਈ ਬੰਬੀਹਾ,, ਮੋਗਾ ੮.ਗੁਲਾਬੋ ਕੀ ਮੰਡੀ,, ਬਠਿੰਡਾ ੯.ਸੰਗਤਪੁਰਾ ਭਾਈ ਕਾ,, ਲੁਧਿਆਣਾ ੧੦. ਬਣ ਵਾਲਾ,, ਫਰੀਦਕੋਟ ੧੧.ਜਗਜੀਤ ਨਗਰ,, ਜਿਲਾ ਸਿਰਸਾ ,,ਹਰਿਆਣਾ ੧੨.ਝੋਟਿਆ ਵਾਲੀ ,,ਫਿਰੋਜਪੁਰ ੧੩.ਮਲਕੋ ਮਾਜਰਾ ,, ਸਰਹਿੰਦ ,, ਪਟਿਆਲਾ ੧੪.ਦਿਆਲਪੁਰਾ ਭਾਈਕਾ,, ਬਠਿੰਡਾ ੧੫.ਡਰੋਲੀ ਭਾਈ ਕੀ,, ਮੋਗਾ

  ਆਦਿ ( ਜਿਹਨਾ ਪਿੰਡਾ ਦੇ ਨਾਮ ਅੱਗੇ ਜਾ ਪਿਛੇ ਭਾਈਕਾ ਲੱਗਦਾ ਹੈ.. ) 
      Contect Us...
  1. ^ Bhai Behlo Ji